The Khalas Tv Blog India ਰਵਿੰਦਰ ਜਡੇਜਾ ਦੀ ਸਿਆਸਤ ‘ਚ ਹੋਈ ਐਂਟਰੀ! ਰਾਜ ਕਰਦੀ ਪਾਰਟੀ ‘ਚ ਹੋਏ ਸ਼ਾਮਲ
India

ਰਵਿੰਦਰ ਜਡੇਜਾ ਦੀ ਸਿਆਸਤ ‘ਚ ਹੋਈ ਐਂਟਰੀ! ਰਾਜ ਕਰਦੀ ਪਾਰਟੀ ‘ਚ ਹੋਏ ਸ਼ਾਮਲ

ਬਿਊਰੋ ਰਿਪੋਰਟ – ਕ੍ਰਿਕਟਰ ਰਵਿੰਦਰ ਜਡੇਜਾ (Ravinder Jadega) ਭਾਜਪਾ (BJP) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਵੱਲੋਂ ਭਾਜਪਾ ਦੀ ਮੈਂਬਰਸ਼ਿਪ ਵੀ ਹਾਸਲ ਕਰ ਲਈ ਹੈ। ਇਸ ਸਬੰਧੀ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਰਿਵਾਬਾ ਜਡੇਜਾ ਖੁਦ ਗੁਜਰਾਤ ਦੇ ਜਾਮਨਗਰ ਹਲਕੇ ਤੋਂ ਭਾਜਪਾ ਦੀ ਵਿਧਾਇਕ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਸਮੇਂ ਰਵਿੰਦਰ ਜਡੇਜਾ ਵੱਲੋਂ ਆਪਣੀ ਪਤਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਸੀ ਅਤੇ ਉਨ੍ਹਾਂ ਵੱਲੋਂ ਕਈ ਰੋਡ ਸ਼ੋਅ ਵੀ ਕੀਤੇ ਸਨ। 

ਦੱਸ ਦੇਈਏ ਕਿ ਰਵਿੰਦਰ ਜਡੇਜਾ ਵੱਲੋਂ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਜਡੇਜਾ ਵੱਲੋਂ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਕਈ ਮੈਚ ਜਿਤਵਾਏ ਹਨ।

ਇਹ ਵੀ ਪੜ੍ਹੋ –   ਭਾਰਤੀ ਜਲ ਸੈਨਾ ‘ਚ ਨਿਕਲੀਆਂ ਭਰਤੀਆਂ! ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ

 

Exit mobile version