Punjab

‘2 ਦੂਣੀ 4’! 4 ਦੂਣੀ 16 ! ਦੇ ਚੱਕਰ ‘ਚ ਪੰਜਾਬ ਦੇ ਸ਼ਖ਼ਸ ਨੂੰ ਲੱਗਿਆ 50 ਲੱਖ ਦੀ ‘ਕਰੈਕ ਮਨੀ’ ਦਾ ਚੂਨਾ !

Fraud on name of crack money

ਬਿਊਰੋ ਰਿਪੋਰਟ : ਪੰਜਾਬ ਦੇ ਇੱਕ ਸ਼ਖਸ ਨੂੰ ਲਾਲਚ ਲੈ ਡੁਬਿਆ । 2 ਦੂਣੀ 4 ਅਤੇ 4 ਦੂਣੀ 16 ਦੇ ਚੱਕਰ ਵਿੱਚ ਇੱਕ ਸ਼ਖਸ ਨੇ ਆਪਣੀ ਮਿਹਨਤ ਦੀ 50 ਲੱਖ ਦੀ ਕਮਾਈ ਮਿੰਟਾ ‘ਚ ਗਵਾ ਦਿੱਤੀ । ਧੋਖਾਧੜੀ ਦਾ ਇਹ ਖੇਡ ਇਸ ਤਰ੍ਹਾਂ ਰਚਿਆ ਗਿਆ ਕਿ ਸਮਝਦਾਰ ਸਖਸ ਵੀ ਉਸ ਵਿੱਚ ਅਸਾਨੀ ਨਾਲ ਫਸ ਜਾਵੇਂ। ਇਸ ਪੂਰੇ ਖੇਡ ਵਿੱਚ RBI ਦੇ ਨਾਂ ‘ਤੇ ਯਕੀਨ ਦਿਵਾਇਆ ਗਿਆ ਅਤੇ ਪੁਲਿਸ ਦੇ ਨਾਂ ‘ਤੇ ਲੁੱਟਿਆ ਗਿਆ । ਤੁਸੀਂ ਨਾ ਫਸ ਜਾਓ ਇਸ ਖੇਡ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ।

ਇਸ ਤਰ੍ਹਾਂ ਰਚਿਆ ਗਿਆ ਧੋਖਾਧੜੀ ਦਾ ਖੇਡ

ਅੰਬਾਲਾ ਵਿੱਚ ਪੰਜਾਬ ਦੇ ਇੱਕ ਸ਼ਖਸ ਨੂੰ 1 ਕਰੋੜ ਦੀ ਕਰੈਕ ਮੰਨੀ ਦੇਣ ਦਾ ਲਾਲਚ ਦੇ ਕੇ 50 ਲੱਖ ਲੁੱਟ ਲਏ ਗਏ । ਦਰਅਸਲ ਤਰਨਤਾਰਨ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਜਤਿੰਦਰ ਨੇ ਉਸ ਨੂੰ ਹਰਪ੍ਰੀਤ ਕੌਰ ਅਤੇ ਪਰਗਟ ਸਿੰਘ ਨਾਲ ਮਿਲਵਾਇਆ। ਉਸ ਨੇ ਦੱਸਿਆ ਕਿ ਉਹ ਇੱਕ ਅਜਿਹੇ ਸ਼ਖਸ ਨੂੰ ਜਾਣ ਦਾ ਹੈ ਜੋ ਰਿਜ਼ਰਵ ਬੈਂਕ ਦੀ ਕਰੈਕ ਮੰਨੀ ਦੇ ਜ਼ਰੀਏ ਉਸ ਦੇ ਪੈਸੇ ਦੁਗਣੇ ਬਣਾ ਸਕਦਾ ਹੈ। ਪਰਗਟ ਅਤੇ ਹਰਪ੍ਰੀਤ ਕੌਰ ਨੇ ਪੀੜਤ ਦੀ ਮੁਲਾਕਾਤ ਅੰਬਾਲਾ ਦੇ ਚਤਰ ਸਿੰਘ ਨਾਲ ਕਰਵਾਈ । ਜਿਸ ਨੇ ਦੱਸਿਆ ਕਿ ਰਿਜ਼ਰਵ ਬੈਂਕ ਜਦੋਂ ਨੋਟਾਂ ਦੀ ਛਪਾਈ ਕਰਦਾ ਹੈ ਤਾਂ ਜਿਹੜੇ ਫਾਲਤੂ ਨੋਟ ਛੱਪ ਜਾਂਦੇ ਹਨ ਉਸ ਨੂੰ ਵੇਚ ਦਿੱਤਾ ਜਾਂਦਾ ਹੈ । ਚਤਰ ਸਿੰਘ ਨੇ ਦੱਸਿਆ ਕਿ RBI ਵਿੱਚ ਉਸ ਦਾ ਇੱਕ ਜਾਣ ਪਛਾਣ ਦਾ ਸ਼ਖਸ ਹੈ ਜੋ ਉਸ ਦੇ ਲਈ ਇਹ ਕੰਮ ਕਰਦਾ ਹੈ। ਜੇਕਰ ਉਹ 50 ਲੱਖ ਦੇਵੇਗਾ ਤਾਂ ਉਸ ਨੂੰ ਬਦਲੇ ਵਿੱਚ 1 ਕਰੋੜ ਮਿਲਣਗੇ । ਪੀੜਤ ਹਰਪ੍ਰੀਤ ਦਾ ਭਰੋਸਾ ਜਿੱਤ ਦੇ ਲਈ ਚਤਰ ਸਿੰਘ ਆਪਣੀ ਫਾਰਚੂਨਰ ਕਾਰ ਵਿੱਚ ਉਸ ਨੂੰ ਬਿਠਾਉਂਦਾ ਹੈ ਅਤੇ ਉਸ ਨੂੰ ਨੋਟਾਂ ਨਾਲ ਭਰਿਆ ਬੈਗ ਵਿਖਾਉਂਦਾ ਹੈ। ਹਰਪ੍ਰੀਤ ਨੂੰ ਹੋਰ ਭਰੋਸਾ ਦਿਵਾਉਣ ਦੇ ਲਈ ਚਤਰ ਸਿੰਘ ਨੋਟਾਂ ਵਿੱਚ 4 ਨੋਟ ਕੱਢ ਕੇ ਕਹਿੰਦਾ ਹੈ ਕਿ ਉਹ ਇਸ ਨੂੰ ਬੈਂਕ ਵਿੱਚ ਚੱਲਾ ਕੇ ਵੇਖ ਲਏ। ਹਰਪ੍ਰੀਤ ਨੋਟਾਂ ਨੂੰ ਲੈਕੇ ਜਾਂਦਾ ਅਤੇ ਬੈਂਕ ਵਿੱਚ ਜਮਾ ਕਰਵਾਉਂਦਾ ਹੈ। ਨੋਟ ਚੱਲ ਜਾਂਦੇ ਹਨ । ਹਰਪ੍ਰੀਤ ਨੂੰ ਚਤਰ ਸਿਘ ਦੇ ਦਾਅਵੇ ‘ਤੇ ਭਰੋਸਾ ਹੋ ਜਾਂਦਾ ਹੈ । ਬਸ ਫਿਰ ਡੀਲ ਪੱਕੀ ਹੋ ਜਾਂਦੀ ਹੈ। ਲੁੱਟ ਦੇ ਪਲਾਨ ਮੁਤਾਬਿਕ ਅਗਲਾ ਖੇਡ ਸ਼ੁਰੂ ਹੋ ਜਾਂਦਾ ਹੈ।

ਇਸ ਤਰ੍ਹਾਂ ਫਿਰ ਪੀੜਤ ਹਰਪ੍ਰੀਤ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ

ਪੀੜਤ ਨੇ ਦੱਸਿਆ ਕਿ ਇੱਕ ਹਫਤੇ ਬਾਅਦ ਹਰਪ੍ਰੀਤ ਕੌਰ ਦਾ ਫੋਨ ਆਉਂਦਾ ਹੈ ਅਤੇ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ 48 ਲੱਖ ਦਾ ਉਦਾਰ ਲੈਕੇ ਅੰਬਾਲਾ ਪਹੁੰਚ ਜਾਂਦਾ ਹੈ । ਹਰਪ੍ਰੀਤ ਕੌਰ ਦੇ ਕਹਿਣ ‘ਤੇ ਪੀੜਤਤ ਸਾਹਾ ਰੈੱਡ ਹਟਸ ਹੋਟਲ ਚੱਲਾ ਜਾਂਦਾ ਹੈ । ਉੱਥੇ ਚਤਰ ਸਿੰਘ ਨੂੰ 48 ਲੱਖ ਰੁਪਏ ਦਿੰਦਾ ਹੈ ਕਿਉਂਕਿ 2 ਲੱਖ ਰੁਪਏ ਉਹ ਪਹਿਲਾਂ ਹੀ ਲੈ ਚੁਕਿਆ ਹੁੰਦਾ ਹੈ । ਜਦੋਂ ਉਹ ਚਤਰ ਸਿੰਘ ਕੋਲੋ ਪੁੱਛ ਦਾ ਹੈ ਕਿ ਉਸ ਦੇ 1 ਕਰੋੜ ਕਿੱਥੇ ਹਨ ਤਾਂ ਚਤਰ ਸਿੰਘ ਦੱਸ ਦਾ ਹੈ ਕਿ ਉਹ ਫਾਰਚੂਨਰ ਗੱਡੀ ਵਿੱਚ ਹੈ ਜੋ ਪੁੱਲ ਦੇ ਕੋਲ ਖੜੀ ਹੈ । ਚਤਰ ਸਿੰਘ ਪੀੜਤ ਨੂੰ ਆਪਣੇ ਨਾਲ ਗੱਡੀ ਦੇ ਕੋਲ ਲੈਕੇ ਜਾਂਦਾ ਹੈ ਅਤੇ ਉਸ ਨੂੰ 1 ਕਰੋੜ ਵਿਖਾਉਂਦਾ ਹੈ । ਇਸੇ ਵਿਚਾਲੇ ਫਰਜ਼ੀ ਪੁਲਿਸ ਰੇਡ ਕਰ ਦਿੰਦੀ ਹੈ ਅਤੇ 48 ਲੱਖ ਲੈਕੇ ਫਰਾਰ ਹੋ ਜਾਂਦੀ ਹੈ । ਇਸ ਤੋਂ ਪਹਿਲਾਂ ਪੀੜਤ ਕੁਝ ਸਮਝਣ ਦੀ ਕੋਸ਼ਿਸ਼ ਕਰਦਾ ਉਸ ਨੂੰ 50 ਲੱਖ ਦਾ ਚੂਨਾ ਲੱਗ ਚੁਕਿਆ ਸੀ ।

ਪਿਸਤੌਲ ਵਿਖਾ ਕੇ ਲੁਟਿਆ

ਸ਼ਿਕਾਇਤਕਰਤਾ ਨੇ ਦੱਸਿਆ ਕਿ ਚਤਰ ਸਿੰਘ ਦੇ ਲੋਕਾਂ ਨੇ ਉਸ ਨੂੰ ਪਿਸਤੌਲ ਵਿਖਾ ਕੇ ਕਿਹਾ ਨਿਕਲ ਜਾ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ । ਜਦੋਂ ਪੀੜਤ ਪੁਲਿਸ ਕੋਲੋ ਸ਼ਿਕਾਇਤ ਲੈਕੇ ਪਹੁੰਚਿਆ ਤਾਂ ਪਤਾ ਚੱਲਿਆ ਕਿ ਮੁਲਜ਼ਮ ਦੇ ਖਿਲਾਫ਼ ਧੋਖਾਧੜੀ ਦੇ ਕਈ ਕੇਸ ਹਨ ਅਤੇ ਉਹ ਕਈ ਵਾਰ ਜੇਲ੍ਹ ਜਾ ਚੁੱਕਿਆ ਹੈ । ਚਤਰ ਸਿੰਘ ਦੇ ਖਿਲਾਫ 20 ਤੋਂ ਵੱਧ FIR ਦਰਜ ਹਨ । ਪੀੜਤ ਦੀ ਸ਼ਿਕਾਇਤ ਦੇ ਅਧਾਰ ‘ਤੇ ਮਲਜ਼ਮ ਖਿਲਾਫ਼ ਪੁਲਿਸ ਨੇ 406,420,120-B,506 ਅਤੇ ਆਰਮਸ ਐਕਟ ਦਾ ਕੇਸ ਦਰਜ ਕਰਵਾ ਦਿੱਤਾ ਹੈ ।