‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-Covid-19 ਟੀਕਾਕਰਣ ਲਈ ਬਣੇ ਸਰਕਾਰੀ ਪੈਨਲ ਨੈਸ਼ਨਲ ਐਕਸਪਰਟ ਗਰੁੱਪ ਆਨ ਵੈਰਸੀਨ ਐਡਮਿਨਿਸਟ੍ਰੇਸ਼ਨ (NEGVAC) ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਕੋਰੋਨਾ ਵਾਇਰਸ ਦੇ ਟੀਕਾਕਰਣ ਲਈ ਨਵੀਂ ਸਲਾਹ ਦਿੱਤੀ ਹੈ। ਇਸਨੂੰ ਸਵੀਕਾਰ ਕਰ ਲਿਆ ਹੈ। ਇਸਦੇ ਅਨੁਸਾਰ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਟੀਕਾਕਰਣ ਤਿੰਨ ਮਹੀਨਿਆਂ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਕੋਰੋਨਾ ਦੀ ਲਾਗ ਤੋਂ ਉੱਭਰਨ ਵਾਲੇ ਮਰੀਜਾਂ ਨੂੰ ਇਹ ਟੀਕਾ ਤਿੰਨ ਮਹੀਨੇ ਤੋਂ ਬਾਅਦ ਲਗਵਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨਾਲ ਸਾਂਝੀ ਕੀਤੀ ਗਈ ਹੈ।