India Punjab

3 ਅਗਸਤ ’84 ਨਸਲਕੁਸ਼ੀ ਦੇ ਮੁਲਜ਼ਮ ਟਾਈਟਲਰ ਲਈ ਅਹਿਮ! ਅਦਾਲਤ ਸੁਣਾਏਗੀ ਵੱਡਾ ਫੈਸਲਾ

ਬਿਉਰੋ ਰਿਪੋਰਟ – 1984 ਨਸਲਕੁਸ਼ੀ ਦੇ ਮੁਲਜ਼ਮ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ CBI ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ’ਤੇ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। 2 ਅਗਸਤ ਨੂੰ ਅਦਾਲਤ ਫੈਸਲਾ ਸੁਣਾਏਗੀ।

ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ 3 ਸਿੱਖਾਂ ਦੇ ਕਤਲ ਮਾਮਲੇ ਵਿੱਚ CBI ਅਤੇ ਟਾਈਟਲਰ ਦੇ ਵਕੀਲਾਂ ਨੇ ਦਲੀਲਾਂ ਤੋਂ ਬਾਅਦ ਜੱਜ ਰਾਕੇਸ਼ ਸਿਆਲ ਨੇ ਫੈਸਲਾ ਸੁਰੱਖਿਅਤ ਰੱਖ ਲਿਆ। CBI ਨੇ ਪਿਛਲੇ ਸਾਲ ਹੀ ਟਾਈਟਲ ਦੇ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ।

ਟਾਈਟਲ ਦੇ ਵਕੀਲ ਨੇ ਬਚਾਅ ਵਿੱਚ ਦੂਰਦਰਸ਼ਨ ਦੇ ਇਕ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਪੁਲ ਬੰਗਸ਼ ਵਿੱਚ 3 ਸਿੱਖਾਂ ਦੇ ਕਤਲ ਵੇਲੇ ਉਹ ਤੀਨ ਮੋਰਚਰੀ ਹਾਊਸ ਵਿੱਚ ਮੌਜੂਦ ਸੀ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦੇਹ ਰੱਖੀ ਸੀ। ਅਦਾਕਾਰ ਅਮਿਤਾਭ ਬੱਚਨ ਦੇ ਬਿਆਨ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਇਸ ਮਾਮਲੇ ਵਿੱਚ CBI ਨੇ ਕਲੋਜ਼ਰ ਰਿਪੋਰਟ ਵੀ ਦਾਇਰ ਕੀਤੀ ਸੀ ਅਤੇ ਹੇਠਲੀ ਅਦਾਲਤ ਨੇ ਬਰੀ ਵੀ ਕਰ ਦਿੱਤਾ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ 1984 ਤੋਂ 2023 ਤੱਕ ਕੋਈ ਗਵਾਹ ਸਾਹਮਣੇ ਨਹੀਂ ਆਇਆ ਸੀ। 40 ਸਾਲ ਬਾਅਦ ਹੁਣ ਗਵਾਹ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।

ਇਸ ਦੇ ਉਲਟ CBI ਨੇ 16 ਅਪ੍ਰੈਲ ਨੂੰ ਚਾਰਜਸ਼ੀਟ ਫਾਈਲ ਕਰਦੇ ਹੋਏ ਦਾਅਵਾ ਕੀਤਾ ਚਸ਼ਮਦੀਦ ਗਵਾਹਾਂ ਨੇ ਟਾਈਟਲਰ ਨੂੰ ਨਸਲਕੁਸ਼ੀ ਲਈ ਭੜਕਾਉਂਦੇ ਹੋਏ ਵੇਖਿਆ ਹੈ। ਟਾਈਟਲਰ ਖ਼ਿਲਾਫ਼ ਇਲਜ਼ਾਮ ਤੈਅ ਕਰਨ ਲਈ ਕਾਫ਼ੀ ਸਬੂਤ ਹਨ।