The Khalas Tv Blog Punjab ਨੌਜਵਾਨ ਜੋੜੇ ਨੇ ਹੋਟਲ ‘ਚ ਲਾਇਆ ਫਾਹਾਂ,ਕਿਸਮਤ ਨਾਲ ਕੁੜੀ ਬਚੀ
Punjab

ਨੌਜਵਾਨ ਜੋੜੇ ਨੇ ਹੋਟਲ ‘ਚ ਲਾਇਆ ਫਾਹਾਂ,ਕਿਸਮਤ ਨਾਲ ਕੁੜੀ ਬਚੀ

ਮ੍ਰਿਤਕ ਮੁੰਡਾ ਗਾਜ਼ੀਆਦਬਾਦ ਦਾ ਦੱਸਿਆ ਜਾ ਰਿਹਾ ਹੈ

ਦ ਖ਼ਾਲਸ ਬਿਊਰੋ : ਮੁਹਾਲੀ ਦੇ ਇੱਕ ਹੋਟਲ ਵਿੱਚ ਜੋੜੇ ਵੱਲੋਂ ਫਾਹਾਂ ਲਾ ਲਿਆ ਗਿਆ। ਮ੍ਰਿ ਤਕ ਮੁੰਡਾ ਯੂਪੀ ਦੇ ਗਾਜ਼ੀਆਬਾਦ ਦਾ ਦੱਸਿਆ ਜਾ ਰਿਹਾ ਹੈ। ਸੂਸਾਇਡ ਦੀ ਕੋਸ਼ਿਸ਼ ਵਿੱਚ ਮੁੰਡੇ ਦੀ ਮੌ ਤ ਹੋ ਗਈ ਹੈ ਜਦਕਿ ਕੁੜੀ ਬੜੀ ਮੁਸ਼ਕਿਲ ਨਾਲ ਬਚੀ ਹੈ । ਉਸ ਦਾ ਇਲਾਜ PGI ਵਿੱਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਹੋਟਲ ਦੇ ਕਮਰੇ ਵਿੱਚ ਨਾਲੋ-ਨਾਲ ਫਾਹਾਂ ਲਾਇਆ ਸੀ ਪਰ ਕੁੜੀ ਦਾ ਫਾਹਾਂ ਕਮਜ਼ੋਰ ਸੀ ਉਹ ਖੁੱਲ੍ਹ ਗਿਆ ਅਤੇ ਕੁੜੀ ਹੇਠਾ ਡਿੱਗ ਗਈ ਉਸ ਦੀ ਚੀਕ ਨਿਕਲ ਗਈ। ਕੁੜੀ ਦੀ ਆਵਾਜ਼ ਸੁਣਨ ਤੋਂ ਬਾਅਦ ਹੋਟਲ ਸਟਾਫ ਫੌਰਨ ਕਮਰੇ ਵਿੱਚ ਪਹੁੰਚਿਆਂ ਅਤੇ ਕੁੜੀ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ ਪਰ 24 ਸਾਲ ਦੇ ਦੀਪਕ ਦੀ ਮੌ ਤ ਹੋ ਚੁੱਕੀ ਸੀ ਪਰ ਕੁੜੀ ਹੁਣ ਵੀ ਜ਼ਿੰਦਾ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੋਵਾਂ ਦੇ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕੁੜੀ-ਮੁੰਡਾ 1 ਅਗਸਤ ਤੋਂ ਮੋਹਾਲੀ ਦੇ ਸੋਹਾਣਾ ਹੋਟਲ ਵਿੱਚ ਰਹਿ ਰਹੇ ਸਨ।

ਪੁਲਿਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ

ਪੁਲਿਸ ਫਿਲਹਾਲ ਮ੍ਰਿਤਕ ਦੀਪਕ ਅਤੇ ਕੁੜੀ ਦੇ ਪਰਿਵਾਰ ਦਾ ਇੰਤਜ਼ਾਰ ਕਰ ਰਹੀ ਹੈ ਉਨ੍ਹਾਂ ਤੋਂ ਪੁੱਛ-ਗਿੱਛ ਦੇ ਬਾਅਦ ਹੀ ਸੂਸਾਇਡ ਦੀ ਅਸਲੀ ਵਜ੍ਹਾ ਸਾਹਮਣੇ ਆਵੇਗੀ ਪਰ ਹੁਣ ਤੱਕ ਪੁਲਿਸ ਥਿਊਰੀ ਮੁਤਾਬਿਰ ਇਹ ਘਰ ਤੋਂ ਭੱਜਣ ਦਾ ਮਾਮਲਾ ਹੋ ਸਕਦਾ ਹੈ। ਹੋ ਸਕਦਾ ਹੈ ਦੋਵੇ ਵਿਆਹ ਕਰਵਾਉਣਾ ਚਾਉਂਦੇ ਹੋਣ ਅਤੇ ਪਰਿਵਾਰ ਇਸ ਲਈ ਰਾਜ਼ੀ ਨਾ ਹੋਵੇ,ਧ ਮਕੀਆਂ ਦੀ ਵਜ੍ਹਾ ਕਰਕੇ ਦੋਵਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੋਵੇ। ਹਾਲਾਂਕਿ ਇਹ ਸਿਰਫ਼ ਕਿਆਸ ਹੈ ਅਸਲੀ ਵਜ੍ਹਾ ਦੇ ਖੁਲਾਸੇ ਦੇ ਲਈ ਕੁੜੀ ਦੇ ਠੀਕ ਹੋਣ ਦਾ ਪੁਲਿਸ ਨੂੰ ਇੰਤਜ਼ਾਰ ਕਰਨਾ ਹੋਵੇਗਾ ਜਿਸ ਤੋਂ ਬਾਅਦ ਹੀ ਕਿਸੇ ਨਤੀਜੇ ‘ਤੇ ਪਹੁੰਚਿਆ ਜਾ ਸਕੇਗਾ।

Exit mobile version