ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਅਤੇ ਨੈਸ਼ਨਲ ਕਾਨਫਰੰਸ 25-25 ਸੀਟਾਂ ‘ਤੇ ਅੱਗੇ ਹਨ। ਕਾਂਗਰਸ ਅਤੇ ਪੀਡੀਪੀ ਇਸ ਵੇਲੇ ਪਿੱਛੇ ਹਨ। ਕੁਝ ਸਮੇਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ 10 ਸਾਲ ਬਾਅਦ ਜੰਮੂ-ਕਸ਼ਮੀਰ ਵਿੱਚ ਕਿਸ ਦੀ ਸਰਕਾਰ ਬਣੇਗੀ। ਸ਼ਾਮ ਤੱਕ ਸਾਰੀਆਂ ਸੀਟਾਂ ਦੀ ਗਿਣਤੀ ਪੂਰੀ ਕਰ ਲਈ ਜਾਵੇਗੀ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ।
ਜੂੰਮ ਦੀਆਂ 43 ਸੀਟਾਂ ਵਿੱਚੋਂ BJP -26 ‘ਤੇ ਅੱਗੇ,ਜਦਕਿ CONG+NC – 7,PDP 0 ਸੀਟਾਂ ਨਾਲ ਅੱਗੇ ਹੈ। ਕਸ਼ਮੀਰ ਦੀਆਂ 47 ਸੀਟਾਂ ਵਿੱਚੋਂ BJP-6-CONG+NCP -30, PDP-4, OTHER 11 ਸੀਟਾਂ ਨਾਲ ਅੱਗੇ ਹਨ।
ਜੰਮੂ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਗੁਪਤਾ ਨੇ ਕਿਹਾ ਕਿ ਅਸੀਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਏ ਹਾਂ। ਲੋਕਾਂ ਵਿੱਚ ਚੰਗਾ ਉਤਸ਼ਾਹ ਹੈ, ਨਤੀਜੇ ਚੰਗੇ ਆਉਣਗੇ। ਮੈਂ ਐਗਜ਼ਿਟ ਪੋਲ ਵਿੱਚ ਨਹੀਂ ਸਗੋਂ ਸਟੀਕ ਪੋਲ ਵਿੱਚ ਵਿਸ਼ਵਾਸ਼ ਰੱਖਦਾ ਹਾਂ। ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਭਾਜਪਾ ਦੀ ਵਿਚਾਰਧਾਰਾ ਦਾ ਹੀ ਹੋਵੇਗਾ। ਜੰਮੂ-ਕਸ਼ਮੀਰ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ।