‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਦੇ ਵੱਡੇ ਤੋਂ ਲੈ ਕੇ ਛੋਟੇ ਕਿਸੇ ਵੀ ਇਲਾਕੇ ਨੂੰ ਬਖ਼ਸ਼ਿਆ ਨਹੀਂ ਹੈ। ਕੋਰੋਨਾ ਦੇ ਨਾ ਨਜ਼ਰ ਆਉਣ ਵਾਲੇ ਜ਼ਹਿਰ ਨੇ ਹੁਣ ਭਾਰਤ ਦੇ ਅੰਡੇਮਾਨ ਆਈਲੈਂਡਜ਼ ਦੇ ਟਾਪੂ ‘ਤੇ ਵਸੀ ਇੱਕ ਦੁਰਲੱਭ ਜਾਤੀ ਦੇ ਕੁੱਝ ਮੈਂਬਰਾਂ ਨੂੰ ਵੀ ਡੰਗ ਲਿਆ ਹੈ।
ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਗ੍ਰੇਟ ਅੰਡੇਮਾਨੀਸ ਕਬੀਲੇ ਦੇ ਚਾਰ ਮੈਂਬਰ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਦੂਜੇ ਦੋ ਮੈਂਬਰਾਂ ਨੂੰ ਕੁਆਰੰਟੀਨ ਕੇਅਰ ਸੈਂਟਰ ਵਿੱਚ ਰੱਖਿਆ ਗਿਆ ਹੈ। ਅਜੀਹਾ ਮੰਨਿਆ ਜਾਂ ਰਿਹਾ ਹੈ ਕਿ ਇਸ ਕਬੀਲੇ ਦੇ ਸਿਰਫ 53 ਲੋਕ ਹੁਣ ਜਿੰਦਾ ਹਨ, ਜੋ ਕਿ ਅੰਡੇਮਾਨ – ਨਿਕੋਬਾਰ ਆਈਲੈਂਡਜ਼ ਦੀਆਂ 37 ਰਿਹਾਇਸ਼ੀਆਂ ‘ਚੋਂ ਇੱਕ ਦੇ ਵਸਨੀਕ ਹਨ।
ਦੱਸਣਯੋਗ ਹੈ ਕਿ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਪੂਰਬੀ ਹਿੱਸੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 2985 ਮਾਮਲੇ ਸਾਹਮਣੇ ਚੁੱਕੇ ਹਨ। ਜਿਨ੍ਹਾਂ ਵਿੱਚੋਂ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪਹਿਲਾਂ ਕੇਸ ਜੂਨ ਦੇ ਸ਼ੁਰੂ ਵਿੱਚ ਦਰਜ ਕੀਤਾ ਗਿਆ ਸੀ।