‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਰੋਨਾ ਵੈਕਸੀਨ ਦੀਆਂ 11 ਡੋਜ਼ਾਂ ਲੈ ਲਈਆਂ ਹਨ। ਮਧੇਪੁਰਾ ਜ਼ਿਲ੍ਹੇ ਦੇ ਪਿੰਡ ਪੁਰੈਨੀ ਦੇ ਰਹਿਣ ਵਾਲੇ 84 ਸਾਲਾ ਬ੍ਰਹਮਦੇਵ ਮੰਡਲ ਨੇ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਵੈਕਸੀਨ ਲੈਣੀ ਸ਼ੁਰੂ ਕੀਤੀ ਹੈ, ਉਹ ਕਦੇ ਵੀ ਬਿਮਾਰ ਨਹੀਂ ਹੋਏ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ।
ਮਧੇਪੁਰਾ ਦੇ ਸਿਵਲ ਸਰਜਨ ਡਾਕਟਰ ਅਮਰੇਂਦਰ ਪ੍ਰਤਾਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦਾਅਵਾ ਸੱਚ ਹੈ ਜਾਂ ਗਲਤ, ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਰਿਕਾਰਡ ਦੀ ਜਾਂਚ ਹੋਵੇਗੀ ਅਤੇ ਜੇਕਰ ਉਨ੍ਹਾਂ ਦਾ ਦਾਅਵਾ ਸੱਚ ਹੋਇਆ ਤਾਂ ਜ਼ਿੰਮੇਵਾਰ ਵਿਅਕਤੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।