The Khalas Tv Blog International ਡਾਰਕਨੈੱਟ ‘ਤੇ ਮਹਿੰਗੇ ਭਾਅ ਵੇਚੀ ਜਾ ਰਹੀ ਹੈ ਕੋਰੋਨਾ ਵੈਕਸੀਨ, ਜਾਣੋ ਕੀ ਹੈ ਡਾਰਕਨੈੱਟ
International

ਡਾਰਕਨੈੱਟ ‘ਤੇ ਮਹਿੰਗੇ ਭਾਅ ਵੇਚੀ ਜਾ ਰਹੀ ਹੈ ਕੋਰੋਨਾ ਵੈਕਸੀਨ, ਜਾਣੋ ਕੀ ਹੈ ਡਾਰਕਨੈੱਟ

‘ਦ ਖ਼ਾਲਸ ਬਿਊਰੋ :- ਡਾਰਕਨੈੱਟ ‘ਤੇ ਕੋਵਿਡ -19 ਵੈਕਸੀਨ, ਵੈਕਸੀਨ ਪਾਸਪੋਰਟ ਅਤੇ ਕੋਵਿਡ -19 ਟੈਸਟ ਦੀਆਂ ਝੂਠੀਆਂ ਨੈਗੇਟਿਵ ਰਿਪੋਰਟਾਂ ਵੇਚੀਆਂ ਜਾ ਰਹੀਆਂ ਹਨ। ਐਸਟਰਾਜ਼ੇਨੇਕਾ, ਸਪੂਤਨੀਕ, ਸਾਈਨੋਫਾਰਮ ਜਾਂ ਜਾਨਸਨ ਐਂਡ ਜਾਨਸਨ ਦੇ ਕੋਰੋਨਾ ਟੀਕੇ ਦੀਆਂ ਖੁਰਾਕਾਂ ਲਈ 500 ਡਾਲਰ ਤੋਂ 750 ਡਾਲਰ ਤੱਕ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੁੱਝ ਅਣਪਛਾਤੇ ਲੋਕ 150 ਡਾਲਰ ਤੱਕ ਕਰੋਨਾ ਟੀਕਾ ਲਗਵਾਉਣ ਵਾਲਿਆਂ ਨੂੰ ਜਾਅਲੀ ਸਰਟੀਫਿਕੇਟ ਵੀ ਵੇਚ ਰਹੇ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਟੀਕੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਇਸ਼ਤਿਹਾਰ ਡਾਰਕਨੈੱਟ ‘ਤੇ ਦੇਖੇ ਜਾ ਰਹੇ ਹਨ। ਡਾਰਕਨੈੱਟ ਨੂੰ ਡਾਰਕ ਵੈੱਬ ਵੀ ਕਿਹਾ ਜਾਂਦਾ ਹੈ ਅਤੇ ਕੁੱਝ ਵਿਸ਼ੇਸ਼ ਬ੍ਰਾਊਜ਼ਰਾਂ ਦੁਆਰਾ, ਇੰਟਰਨੈਟ ਦੇ ਇਸ ਹਿੱਸੇ ਤੱਕ ਪਹੁੰਚ ਕੀਤੀ ਜਾਂਦੀ ਹੈ। ਸਾਈਬਰ ਸੁਰੱਖਿਆ ਕੰਪਨੀ ਚੈੱਕ ਪੁਆਇੰਟ ਦੇ ਖੋਜਕਰਤਾ ਇਸ ਸਾਲ ਜਨਵਰੀ ਤੋਂ ਡਾਰਕਨੈੱਟ ਅਤੇ ਹੋਰ ਬਾਜ਼ਾਰਾਂ ‘ਤੇ ਹੈਕਿੰਗ ਫੋਰਮਾਂ ‘ਤੇ ਨਜ਼ਰ ਰੱਖ ਰਹੇ ਹਨ। ਕੋਰੋਨਾ ਟੀਕੇ ਨਾਲ ਸਬੰਧਤ ਇਸ਼ਤਿਹਾਰ ਸਭ ਤੋਂ ਪਹਿਲਾਂ ਇੱਥੇ ਵੇਖੇ ਗਏ ਸਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਇਸ਼ਤਿਹਾਰਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ ਅਤੇ ਇਨ੍ਹਾਂ ਦੀ ਗਿਣਤੀ ਵੱਧ ਕੇ ਲਗਭਗ 1,200 ਹੋ ਗਈ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇੱਥੇ ਵੈਕਸੀਨ ਵੇਚਣ ਵਾਲੇ ਅਮਰੀਕਾ, ਸਪੇਨ, ਜਰਮਨੀ, ਫਰਾਂਸ ਅਤੇ ਰੂਸ ਦੇ ਹਨ। ਖੋਜ ਕਰ ਰਹੀ ਟੀਮ ਨੂੰ ਬਹੁਤ ਸਾਰੇ ਇਸ਼ਤਿਹਾਰ ਮਿਲੇ, ਜੋ ਰੂਸੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਹਨ। ਇਨ੍ਹਾਂ ਇਸ਼ਤਿਹਾਰਾਂ ਵਿੱਚ ਆਕਸਫੋਰਡ ਅਤੇ ਐਸਟਰਾਜ਼ੇਨੇਕਾ ਦੁਆਰਾ ਬਣਾਏ ਗਏ ਕੋਰੋਨਾ ਟੀਕੇ ਦੀ ਕੀਮਤ 500 ਡਾਲਰ, ਜਾਨਸਨ ਐਂਡ ਜੌਹਨਸਨ ਅਤੇ ਸਪੂਤਨੀਕ ਟੀਕੇ ਦੀ ਕੀਮਤ 600 ਡਾਲਰ ਅਤੇ ਚੀਨੀ ਸਾਈਨੋਫਾਰਮ ਟੀਕੇ ਦੀ ਕੀਮਤ 750 ਡਾਲਰ ਦੱਸੀ ਗਈ ਹੈ।

ਇੱਕ ਹੈਕਿੰਗ ਫੋਰਮ ਵਿੱਚ ਇੱਕ ਵਿਕਰੇਤਾ ਨੇ ਲਿਖਿਆ ਕਿ ਉਹ ਕੋਵਿਡ -19 ਟੈਸਟ ਦੀ ਜਾਅਲੀ ਰਿਪੋਰਟ ਦੇ ਸਕਦੇ ਹਨ। ਉਸਨੇ ਲਿਖਿਆ ਕਿ, “ਵਿਦੇਸ਼ ਜਾਣ ਵਾਲੇ ਜਾਂ ਨੌਕਰੀਆਂ ਲਈ ਬਿਨੈ ਕਰਨ ਵਾਲਿਆਂ ਲਈ, ਅਸੀਂ ਨਕਾਰਾਤਮਕ ਕੋਵਿਡ ਟੈਸਟ ਦੀ ਰਿਪੋਰਟ ਦਿੰਦੇ ਹਾਂ। ਦੋ ਨਕਾਰਾਤਮਕ ਟੈਸਟ ਰਿਪੋਰਟਾਂ ਖਰੀਦੋ ਅਤੇ ਇੱਕ ਰਿਪੋਰਟ ਮੁਫਤ ਵਿੱਚ ਪ੍ਰਾਪਤ ਕਰੋ।”

Exit mobile version