India Punjab

ਪੰਜਾਬ ‘ਚ ਸਰਕਾਰ ਤੇ ਲੋਕ ਕਰੋਨਾ ਨੂੰ ਕੱਖ ਨਹੀਂ ਸਮਝਦੇ-ਕੇਂਦਰੀ ਟੀਮ ਨੇ ਰਿਪੋਰਟ ‘ਚ ਕੀਤਾ ਖੁਲਾਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਟੀਮ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨ ਤੋਂ ਬਾਅਦ ਸਿਹਤ ਮੰਤਰੀ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕਈ ਖੁਲਾਸੇ ਕੀਤੇ ਹਨ। ਰਿਪੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਪ੍ਰਬੰਧਾਂ ਵਿੱਚ ਕੁੱਝ ਕਮੀਆਂ ਦੱਸੀਆਂ ਹਨ।

ਟੀਮ ਨੇ ਪੰਜਾਬ ਦੇ ਲਾਲ ਜ਼ੋਨ ਵਾਲੇ 8 ਜ਼ਿਲ੍ਹਿਆਂ ਵਿੱਚ, ਜਿੱਥੇ ਕਰੋਨਾ ਦੇ ਮਾਮਲੇ ਵੱਧ ਰਹੇ ਹਨ, ਉੱਥੇ ਆਈਸੀਯੂ ਬੈੱਡਾਂ ਦੀ ਕਮੀ ਦੱਸੀ ਹੈ। ਟੀਮ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਟੈਸਟਿੰਗ ਅਤੇ ਟ੍ਰੇਸਿੰਗ ਦੀ ਘਾਟ ਹੈ। ਰੋਪੜ ਵਿੱਚ RT-PCR ਟੈਸਟ ਲੈਬਾਂ ਨਹੀਂ ਹਨ। ਮੁਹਾਲੀ ਅਤੇ ਰੋਪੜ ਵਿੱਚ ਕੋਈ ਕੋਵਿਡ ਹਸਪਤਾਲ ਨਹੀਂ ਹੈ। ਪਟਿਆਲਾ, ਮੁਹਾਲੀ ਅਤੇ ਰੋਪੜ ਵਿੱਚ ਹੈਲਥਕੇਅਰ ਸਟਾਫ ਦੀ ਵੀ ਕਮੀ ਹੈ। ਮੁਹਾਲੀ ਵਿੱਚ ਸਟਾਫ ਦੀ ਕਮੀ ਕਾਰਨ ਕਾਂਟੈਕਟ ਟ੍ਰੇਸਿੰਗ ‘ਤੇ ਅਸਰ ਪੈ ਰਿਹਾ ਹੈ।

ਟੀਮ ਨੇ ਕਿਹਾ ਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਕਾਂਟੈਕਟ ਟ੍ਰੇਸਿੰਗ ਵਧਾਉਣੀ ਹੋਵੇਗੀ। ਪਟਿਆਲਾ ਅਤੇ ਲੁਧਿਆਣਾ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਰਫਤਾਰ ਕਾਫੀ ਘੱਟ ਹੈ। ਨਵਾਂਸ਼ਹਿਰ ਵਿੱਚ ਵੈਂਟੀਲੇਟਰਾਂ ਦੀ ਘਾਟ ਹੈ। ਟੀਮ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਰੋਨਾ ਨਿਯਮਾਂ ਦਾ ਪਾਲਣ ਨਹੀਂ ਹੋ ਰਿਹਾ ਹੈ।