The Khalas Tv Blog India ਕੋਰੋਨਾ ਦੀ ਲਾਗ ਦਾ ਖੌਫ, ਪਾਣੀ ਦੇ ਘੁੱਟ ਲਈ ਤਰਸਦਿਆਂ ਪਰਿਵਾਰ ਦੇ ਸਾਹਮਣੇ ਹੀ ਤਿਆਗ ਦਿੱਤੇ ਪ੍ਰਾਣ
India

ਕੋਰੋਨਾ ਦੀ ਲਾਗ ਦਾ ਖੌਫ, ਪਾਣੀ ਦੇ ਘੁੱਟ ਲਈ ਤਰਸਦਿਆਂ ਪਰਿਵਾਰ ਦੇ ਸਾਹਮਣੇ ਹੀ ਤਿਆਗ ਦਿੱਤੇ ਪ੍ਰਾਣ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਡਰ ਨੇ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਕੇ ਰੱਖ ਦਿੱਤਾ ਹੈ। ਲੋਕਾਂ ਵਿਚਾਲੇ ਇਕ ਖੌਫ ਹਮੇਸ਼ਾ ਨਾਲ ਰਹਿੰਦਾ ਹੈ ਕਿ ਕਿਸੇ ਦੂਜੇ ਕੋਲੋਂ ਮਿਲੀ ਕੋਰੋਨਾ ਵਰਗੀ ਛੂਤ ਦੀ ਬਿਮਾਰੀ ਉਨ੍ਹਾਂ ‘ਤੇ ਵੀ ਨਾ ਭਾਰੀ ਪੈ ਜਾਵੇ। ਇਹੋ ਜਿਹੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਆਂਧਰਾ ਪ੍ਰਦੇਸ਼ ‘ਚੋਂ। ਜਿੱਥੇ ਪਾਣੀ ਖੁਣੋਂ ਇਕ ਵਿਅਕਤੀ ਨੇ ਪਰਿਵਾਰ ਦੇ ਸਾਹਮਏ ਹੀ ਪ੍ਰਾਣ ਤਿਆਗ ਦਿੱਤੇ। ਜਾਣਕਾਰੀ ਮੁਤਾਬਿਕ ਇਸ ਵਿਅਕਤੀ ਦੀ ਧੀ ਜ਼ਰੂਰ ਪਾਣੀ ਪਿਲਾਉਣ ਲਈ ਕਈ ਵਾਰ ਅੱਗੇ ਆਈ ਪਰ ਇਸ ਵਿਅਕਤੀ ਦੀ ਪਤਨੀ ਨੇ ਧੀ ਨੂੰ ਰੋਕ ਦਿੱਤਾ।

ਜਾਣਕਾਰੀ ਅਨੁਸਾਰ ਵਿਜੈਵਾੜਾ ਵਿਚ ਕੰਮ ਕਰਨ ਵਾਲਾ 50 ਸਾਲਾ ਦਾ ਇਹ ਵਿਅਕਤੀ ਕੋਰੋਨਾ ਦਾ ਸ਼ਿਕਾਰ ਸੀ। ਪਹਿਲਾਂ ਤਾਂ ਇਸ ਵਿਅਕਤੀ ਨੂੰ ਇਸਦੇ ਪਿੰਡ ਸ੍ਰੀਕਾਕੂਲਮ ਵੜਨ ਨਹੀਂ ਦਿੱਤਾ ਗਿਆ। ਇਸ ਵਿਅਕਤੀ ਨੂੰ ਪਿੰਡ ਦੇ ਬਾਹਰ ਖੇਤਾਂ ਵਿੱਚ ਸਥਿਤ ਇੱਕ ਝੌਂਪੜੀ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ। ਆਖਰੀ ਸਮੇਂ ਪਿੰਡ ਦੇ ਹੀ ਇਕ ਵਿਅਕਤੀ ਨੇ ਵੀਡੀਓ ਬਣਾਈ ਜਿਸ ਵਿਚ ਇਸ ਕੋਵਿਡ ਮਰੀਜ਼ ਦੀ 17 ਸਾਲਾ ਧੀ ਆਪਣੇ ਪਿਤਾ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਦੌਰਾਨ ਲੜਕੀ ਦੀ ਮਾਂ ਲਾਗ ਦੇ ਫੈਲਣ ਤੋਂ ਚਿੰਤਤ ਹੋ ਕੇ ਉਸਦਾ ਹੱਥ ਰੋਕ ਰਹੀ ਹੈ।

ਹਾਲਾਂਕਿ ਇਸ ਦੌਰਾਨ ਉਸ ਦੀ ਧੀ ਆਪਣੇ ਪਿਤਾ ਨੂੰ ਪਾਣੀ ਦੇਣ ਵਿੱਚ ਸਫਲ ਵੀ ਹੋ ਗਈ ਪਰ ਹਾਲਤ ਵਿਗੜਨ ‘ਤੇ ਉਸਨੂੰ ਹਸਪਤਾਲ ਵਿਚ ਲਿਜਾਂਦਾ ਗਿਆ ਜਿਥੇ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਇਹ ਕੋਈ ਪਹਿਲਾਂ ਮੌਕਾ ਨਹੀਂ ਹੈ। ਕੋਰੋਨਾ ਦੀ ਲਾਗ ਤੋਂ ਡਰਦੇ ਲੋਕ ਕੋਰੋਨਾ ਮਰੀਜ਼ਾਂ ਦੀ ਮਦਦ ਕਰਨ ਤੋਂ ਪੈਰ ਪਿੱਛੇ ਪੁੱਟ ਰਹੇ ਹਨ।

Exit mobile version