India

ਮੀਡੀਆ ਨੂੰ ਰਿਪੋਰਟਿੰਗ ਕਰਨ ਤੋਂ ਨਹੀਂ ਰੋਕ ਸਕਦੇ : ਚੋਣ ਕਮਿਸ਼ਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੋਣ ਕਮਿਸ਼ਨ ਨੇ ਸਰਬਸੰਮਤੀ ਨਾਲ ਕਿਹਾ ਹੈ ਕਿ ਮੀਡੀਆ ਨੂੰ ਰਿਪੋਰਟਿੰਗ ਕਰਨ ‘ਤੇ ਰੋਕ ਨਹੀਂ ਲਗਾਈ ਜਾਣੀ ਚਾਹੀਦੀ। ਚੋਣ ਕਮਿਸ਼ਨ ਨੇ ਬਕਾਇਦਾ ਇਸ ਲਈ ਇਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਮੀਡੀਆ ਰਿਪੋਰਟਿੰਗ ਨਾਲ ਤੁਰਦੀਆਂ ਕਥਾ-ਕਹਾਣੀਆਂ ਦਾ ਉਚੇਚੇ ਤੌਰ ‘ਤੇ ਨੋਟ ਲਿਆ ਹੈ।


ਮੀਡੀਆ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਉਹ ਆਜਾਦ ਮੀਡੀਆ ਵਿਚ ਆਪਣੇ ਵਿਸ਼ਵਾਸ਼ ਅਤੇ ਇਸਦੀ ਸੁਹਿਰਦਤਾ ਨਾਲ ਵਚਨਬੱਧ ਹੈ। ਪੂਰਾ ਚੋਣ ਕਮਿਸ਼ਨ ਅਤੇ ਇਸਦਾ ਹਰੇਕ ਮੈਂਬਰ ਮੀਡੀਆ ਦੇ ਹੁਣ ਅਤੇ ਪਹਿਲਾਂ ਹੋਈਆਂ ਚੋਣਾਂ ਵਿੱਚ ਨਿਭਾਏ ਗਏ ਹਾਂ ਪੱਖੀ ਰੋਲ ਤੋਂ ਭਲੀਭਾਂਤੀ ਜਾਣੂੰ ਹੈ ਤੇ ਇਸ ਨਾਲ ਚੁਣਾਵੀ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ।


ਸੁਪਰੀਮ ਕੋਰਟ ਦੇ ਸਾਹਮਣੇ ਵੀ ਚੋਣ ਕਮਿਸ਼ਨ ਨੇ ਸਰਬਸੰਮਤੀ ਨਾਲ ਕਿਹਾ ਹੈ ਕਿ ਮੀਡੀਆ ‘ਤੇ ਰੋਕਾਂ ਲਗਾਉਣ ਲਈ ਕੋਈ ਅਪੀਲ ਨਹੀਂ ਹੋਣੀ ਚਾਹੀਦੀ। ਚੋਣ ਕਮਿਸ਼ਨ ਚੋਣ ਪ੍ਰਬੰਧਾਂ ਨੂੰ ਮੀਡੀਆ ਦੁਆਰਾ ਹੋਰ ਪ੍ਰਭਾਵੀ ਬਣਾਉਣ ਅਤੇ ਇਸਦੀ ਪਾਰਦਰਸ਼ਤਾ ਨੂੰ ਚੋਣਾਂ ਦੀ ਸ਼ੁਰੂਆਤ ਤੋਂ ਲੈ ਕੇ ਮਜ਼ਬੂਤੀ ਦੇਣ ਅਤੇ ਸਪਸ਼ਟ ਕਵਰੇਜ ਲਈ ਕੀਤੇ ਕਾਰਜ ਤੋਂ ਬਹੁਤ ਚੰਗੀ ਤਰ੍ਹਾ ਵਾਕਿਫ ਹੈ। ਚੋਣ ਕਮਿਸ਼ਨ ਦਾ ਮੀਡੀਆ ਨਾਲ ਸਹਿਯੋਗ ਕੁਦਰਤੀ ਹੈ ਅਤੇ ਇਸ ਇਹ ਕਦੇ ਨਹੀਂ ਬਦਲੇਗਾ।