India

ਕੋਰੋਨਾ ਨੇ ਵਧਾਈ ਚਿੰਤਾ , ਪਿਛਲੇ 7 ਦਿਨਾਂ ‘ਚ 78 ਫੀਸਦੀ ਮਾਮਲੇ ਵਧੇ

Corona has increased concern cases have increased by 78 percent in the last 7 days the number of deaths is increasing

ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਲੰਘੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 1890 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 210 ਦਿਨਾਂ ਵਿਚ ਸਭ ਤੋਂ ਵੱਧ ਹਨ।

ਜੇਕਰ ਪਿਛਲੇ ਸੱਤ ਦਿਨਾਂ ਦੇ ਕੇਸਾਂ ਦੀ ਤੁਲਨਾ, ਉਸ ਤੋਂ ਪਿਛਲੇ ਸੱਤ ਦਿਨਾਂ ਨਾਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ 78 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਇਸ ਦੌਰਾਨ 19 ਤੋਂ ਵਧ ਕੇ 29 ਮੌਤਾਂ ਹੋਈਆਂ ਹਨ। ਸ਼ਨੀਵਾਰ ਨੂੰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਸਾਲ 22 ਅਕਤੂਬਰ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਧ ਸਨ, ਜਦੋਂ 1,988 ਨਵੇਂ ਮਾਮਲੇ ਦਰਜ ਕੀਤੇ ਗਏ ਸਨ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸੱਤ ਦਿਨਾਂ (19-25 ਮਾਰਚ) ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ 8,781 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਉਸ ਤੋਂ ਪਿਛਲੇ ਸੱਤ ਦਿਨਾਂ ਵਿਚ 4,929 ਦੇ ਮੁਕਾਬਲੇ 78 ਪ੍ਰਤੀਸ਼ਤ ਵੱਧ ਹਨ।

ਦੱਸ ਦਈਏ ਕਿ ਪਿਛਲੇ ਛੇ ਹਫ਼ਤਿਆਂ ਤੋਂ ਦੇਸ਼ ਵਿੱਚ ਕੋਵਿਡ ਦਾ ਸੰਕਰਮਣ ਵਧ ਰਿਹਾ ਹੈ। ਦੇਸ਼ ਵਿਚ ਰੋਜ਼ਾਨਾ ਮਾਮਲੇ ਅੱਠ ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ। ਰੋਜ਼ਾਨਾ ਕੇਸਾਂ ਦੀ ਸੱਤ ਦਿਨਾਂ ਦੀ ਔਸਤ ਸ਼ਨੀਵਾਰ ਤੱਕ 1,254 ਹੋ ਗਈ ਸੀ, ਜਦੋਂ ਕਿ ਅੱਠ ਦਿਨ ਪਹਿਲਾਂ (17 ਮਾਰਚ) 626 ਸੀ।

ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਪਿਛਲੇ ਸੱਤ ਦਿਨਾਂ ਵਿਚ ਲਗਾਤਾਰ ਦੂਜੇ ਹਫ਼ਤੇ ਦੇਸ਼ ਵਿਚ ਸਭ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। 19 ਤੋਂ 25 ਮਾਰਚ ਦਰਮਿਆਨ ਮਹਾਰਾਸ਼ਟਰ ਵਿਚ 1,956 ਮਾਮਲੇ ਦਰਜ ਕੀਤੇ ਗਏ ਹਨ। 12 ਮਾਰਚ ਤੋਂ 19 ਮਾਰਚ ਤੱਕ 1,165 ਮਾਮਲੇ ਸਾਹਮਣੇ ਆਏ ਹਨ। ਜੋ ਹੁਣ 68 ਫੀਸਦੀ ਵੱਧ ਹੈ। ਜਦੋਂ ਕਿ ਜ਼ਿਆਦਾਤਰ ਰਾਜਾਂ ਵਿਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਵਧੀ ਹੈ। ਇਨ੍ਹਾਂ ਵਿਚ ਹਰਿਆਣਾ, ਦਿੱਲੀ, ਯੂਪੀ, ਗੁਜਰਾਤ, ਹਿਮਾਚਲ ਅਤੇ ਗੋਆ ਸ਼ਾਮਲ ਹਨ।

ਐਤਵਾਰ ਨੂੰ ਦਿੱਲੀ ‘ਚ ਕੋਰੋਨਾ ਵਾਇਰਸ ਦੇ 153 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੌਰਾਨ ਇਨਫੈਕਸ਼ਨ ਦੀ ਦਰ ਵਧ ਕੇ 9.13 ਫੀਸਦੀ ਹੋ ਗਈ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, ਸ਼ਨੀਵਾਰ ਨੂੰ ਦਿੱਲੀ ਵਿੱਚ 4.98 ਪ੍ਰਤੀਸ਼ਤ ਦੀ ਲਾਗ ਦਰ ਦੇ ਨਾਲ 139 ਮਾਮਲੇ ਦਰਜ ਕੀਤੇ ਗਏ। ਸ਼ੁੱਕਰਵਾਰ ਨੂੰ, 6.66 ਪ੍ਰਤੀਸ਼ਤ ਦੀ ਲਾਗ ਦਰ ਨਾਲ 152 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਵੀਰਵਾਰ ਨੂੰ, 4.95 ਪ੍ਰਤੀਸ਼ਤ ਦੀ ਲਾਗ ਦਰ ਨਾਲ 117 ਮਾਮਲੇ ਦਰਜ ਕੀਤੇ ਗਏ ਸਨ।