‘ਦ ਖ਼ਾਲਸ ਬਿਊਰੋ :- ਪਟਿਆਲਾ ‘ਚ ਕੋਰੋਨਾਵਾਇਰਸ ਦੌਰਾਨ ਲਾਕਡਾਊਨ ‘ਚ ਵਾਲੰਟੀਅਰ ਵਜੋਂ ਭਰਤੀ ਕੀਤੇ ਡਾਕਟਰਾਂ, ਸਟਾਫ ਨਰਸਾਂ, ਪੈਰਾ ਮੈਡੀਕਲ ਸਟਾਫ, ਲੈਬ ਅਟੈਡੈਂਟ ਅਤੇ ਲੈਬ ਤਕਨੀਸ਼ੀਅਨਾਂ ਨੂੰ ਨੌਕਰੀੳ ਹਟਾਊਣ ਵਿਰੁੱਧ ਵਲੰਟੀਅਰਾਂ ਨੇ ਅੱਜ 20 ਨਵੰਬਰ ਨੂੰ ਤੀਜੇ ਦਿਨ ਵੀ ਪੱਕਾ ਮੋਰਚਾ ਜਾਰੀ ਰੱਖਿਆ।
ਜਿਸ ਦੌਰਾਨ ਇਨ੍ਹਾਂ ਨੇ ਅੱਜ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੇ ਚੌਕ ਵਿੱਚ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਥੇਬੰਦੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਤੇ ਬੁਲਾਰੇ ਪ੍ਰਭਜੋਤ ਸਿੰਘ ਸਮੇਤ ਹਰਪ੍ਰੀਤ ਕੌਰ ਮਹਿਮਦਪੁਰ, ਰੁਪਿੰਦਰ ਕੌਰ ਡਕਾਲਾ, ਕਰਮਜੀਤ ਕੌਰ, ਸੁਖਰਾਜ ਸਿੰਘ, ਸੁਖਜੀਤ ਸਿੰਘ, ਰਾਹੁਲ, ਗਗਨ ਤੇ ਕਰਮਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕਰੇ ਜਾਂ ਫਿਰ ਸਿਹਤ ਵਿਭਾਗ ਵਿੱਚ ਖਾਲੀ ਆਸਾਮੀਆਂ ’ਤੇ ਉਨ੍ਹਾਂ ਦੀ ਭਰਤੀ ਕੀਤੀ ਜਾਵੇ।