India

ਮੁੰਬਈ ਵਿੱਚ ਇਕ ਹਫ਼ਤੇ ਤੋਂ ਘੱਟ ਰਹੇ ਨੇ ਕਰੋ ਨਾ ਕੇਸ,27 ਜਨਵਰੀ ਤੋਂ ਖੁੱਲ੍ਹ ਸਕਦੇ ਨੇ ਸਕੂਲ

‘ਦ ਖ਼ਾਲਸ ਬਿਊਰੋ : ਮੁੰਬਈ ਨਗਰਪਾਲਿਕਾ ਅਨੁਸਾਰ ਸ਼ਹਿਰ ਵਿੱਚ ‘ਚ ਕੋ ਰੋਨਾ ਦੀ ਤੀਜੀ ਲਹਿਰ ਦੇ ਹੁਣ ਮੱਧਮ ਪੈ ਜਾਣ ਕਾਰਣ ਆਉਣ ਵਾਲੇ ਸਮੇਂ ਵਿੱਚ ਕੋਰੋ ਨਾ ਦੇ ਮਾਮਲਿਆਂ ਵਿੱਚ ਕਮੀ ਆ ਸਕਦੀ ਹੈ। ਇਸ ਸੰਬੰਧੀ ਹੋਰ ਬੋਲਦਿਆਂ ਬੀਐਮਸੀ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਦਸਿਆ ਕਿ ਮੁੰਬਈ ਨੇ ਕੋ ਰੋਨਾ ਦੀ ਤੀਜੀ ਲਹਿਰ ਦੇ ਸਿਖ ਰ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਹਰ ਰੋਜ਼ ਕੋਰੋ ਨਾ ਦੇ ਨਵੇਂ ਕੇਸਾਂ ਵਿੱਚ ਕੇਸਾਂ ਵਿੱਚ ਕਾਫ਼ੀ ਕਮੀ ਆ  ਰਹੀ ਹੈ। ਇਸ ਸਭ ਦੇ ਚਲਦਿਆਂ ਇਹ ਸੰਭਾਵਨਾ ਬਣ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੋ ਰੋਨਾ ਦੇ ਮਾਮਲਿਆਂ ਵਿੱਚ ਹੋਰ ਵਾਧਾ ਨਹੀਂ ਹੋਵੇਗਾ। ਇਸ ਲਈ 27 ਜਨਵਰੀ ਤੋਂ ਸਕੂਲ ਖੋਲ੍ਹਣ ‘ਤੇ ਵਿਚਾਰ ਕਰ ਰਹੇ ਹਾਂ।

ਚਾਹਲ ਨੇ ਦੱਸਿਆ ਕਿ 10 ਜਨਵਰੀ ਨੂੰ ਤੀਜੀ ਲਹਿ ਰ ਆਪਣੇ ਸਿਖਰ ‘ਤੇ ਸੀ ਪਰ ਪਿਛਲੇ ਇਕ ਹਫਤੇ ਤੋਂ ਕੋ ਰੋਨਾ ਦੇ ਨਵੇਂ ਮਾਮਲਿਆਂ ‘ਚ ਭਾਰੀ ਕਮੀ ਆਈ ਹੈ। ਇਹ ਰੁਝਾਨ ਪਿਛਲੇ ਇਕ ਹਫ਼ਤੇ ਤੋਂ ਜਾਰੀ ਹੈ।