India Punjab

ਕਿਸਾਨਾਂ ਦੇ ਅਸੰਖੇ ਦੂਰ ਕਰਨ ਲਈ ਕੇਂਦਰ ਸਰਕਾਰ ਬਣਾਏਗੀ ਕੋਰਡੀਨੇਸ਼ਨ ਕਮੇਟੀ

‘ਦ ਖਾਲਸ ਬਿਊਰੋਂ :- ਖੇਤੀ ਕਾਨੂੰਨਾ ਤੋਂ ਨਰਾਜ਼ ਬੀਜੀਪੇ ਦੇ ਆਗੂ ਸੁਰਜੀਤ ਜਿਆਨੀ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ । ਉਹ ਰਾਸ਼ਟਰਪਤੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਤੋਂ ਨਰਾਜ ਹਨ। ਉਨ੍ਹਾਂ ਨੇ ਬਿਨਾਂ ਨਾਮ ਲਏ ਪਾਰਟੀ ਆਗੂਆਂ ‘ਤੇ ਸਵਾਲ ਚੁੱਕੇ ਤੇ ਹਾਈ ਕਮਾਨ ਨੂੰ ਵੀ ਗੁਮਰਾਹ ਕਰਨ ਦਾ ਇਲਜਾਮ ਲਗਾਇਆ ਹੈ । ਉਨ੍ਹਾਂ ਨੇ ਬਿਆਨ ਦਿੱਤਾ ਕਿ ਪੰਜਾਬ ਦੀ ਲੀਡਰਸ਼ਿਪ ਦਿੱਲੀ ਦੀ ਹਾਈ ਕਮਾਨ ਤੱਕ ਸਹੀ ਗੱਲ ਨਹੀ ਪਹੁੰਚਾ ਰਹੀ । ਹਰਜੀਤ ਗਰੇਵਾਲ ਨੇ ਵੀ ਸੁਰਜੀਤ ਜਿਆਨੀ  ਦੇ ਬਿਆਨ ਦਾ ਸਮਰਥਨ ਕੀਤਾ ਹੈ ।

 

ਸੁਰਜੀਤ  ਜਿਆਨੀ ਨੇ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਰਾਜਨਾਥ ਸਿੰਘ ਜਾਂ ਖੇਤੀ ਮੰਤਰੀ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਸਬੰਧੀ ਜਲਦ ਮੁਲਾਕਾਤ ਕਰਨਗੇ ਤੇ ਹੋਰ ਨਵੇ ਕਾਨੂੰਨਾਂ ਨੂੰ ਲੈ ਕੇ ਜਿਹੜੇ ਕਿਸਾਨਾਂ ਨੂੰ ਅਸ਼ੰਖੇ ਨੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ।

 

ਰਾਜਨਾਥ ਸਿੰਘ  ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅਸੰਖੇ ਦੂਰ ਕਰੇਗੀ ਤੇ ਨਾਲ ਹੀ ਇਕ ਕੋਰਡੀਨੇਸ਼ਨ ਕਮੇਟੀ ਬਣਾਈ ਜਾਏਗੀ ਜਿਸ ‘ਚ ਕੇਂਦਰ ਸਰਕਾਰ ਦੇ ਦੋ ਜਾਂ ਤਿੰਨ ਮੰਤਰੀ  ਸੂਬਾ ਸਰਕਾਰ ਦੇ ਦੋ ਜਾਂ ਤਿੰਨ ਮੰਤਰੀ ਹੋਣਗੇ ਅਤੇ ਹੋਰ ਪੰਜਾਬ ਲੀਡਰਸ਼ਿਪ ਦੇ ਭਾਜਪਾ ਦੇ ਆਗੂ ਸ਼ਾਮਲ ਹੋਣਗੇ । ਉਹ ਕਿਸਾਨਾਂ ਨਾਲ ਗੱਲਬਾਤ ਕਰਨਗੇ ਤਾ ਕਿ ਜੋ ਕਿਸਾਨ ਪਿਛਲੇ ਇਕ ਮਹੀਨੇ ਤੋਂ ਧਰਨੇ ‘ਤੇ ਬੈਠੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਸ ਨੂਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।