India

ਓਵੈਸੀ ਦੇ ਸਹੁੰ ਚੁੱਕਣ ਤੋਂ ਬਾਅਦ ‘ਜੈ ਫਲਸਤੀਨ’ ਕਹਿਣ ‘ਤੇ ਹੋਇਆ ਵਿਵਾਦ

ਦੇਸ਼ ਦੇ ਨਵੇਂ ਚੁਣੇ ਹੋਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੌਰਾਨ ਹੈਦਰਾਬਾਦ ਤੋਂ ਚੁਣੇ ਗਏ ਸੰਸਦ ਮੈਂਬਰ AIMIM ਦੇ ਮੁਖੀ ਅਸਦੁਦੀਨ ਓਵੈਸੀ ਦੇ ਹਲਫ ਨੂੰ ਲੈਕੇ ਵਿਵਾਦ ਹੋ ਗਿਆ ਹੈ। ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ਅਖੀਰ ‘ਚ ਉਨ੍ਹਾਂ ਨੇ ਜੈ ਫਲਸਤੀਨ ਕਹਿ ਦਿੱਤਾ, ਜਿਸ ‘ਤੇ ਵਿਰੋਧ ਹੋਣ ਤੋਂ ਬਾਅਦ ਪ੍ਰੋਟੈਮ ਸਪੀਕਰ ਨੇ ਇਸ ਨੂੰ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ।

ਦਰਅਸਲ ਓਵੈਸੀ ਨੇ ਸਹੁੰ ਚੁੱਕਣ ਤੋਂ ਬਾਅਦ ”ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫਲਸਤੀਨ, ਤਕਬੀਰ ਅੱਲ੍ਹਾ-ਹੂ-ਅਕਬਰ” ਕਿਹਾ। ਐਨਡੀਏ ਦੇ ਸੰਸਦ ਮੈਂਬਰਾਂ ਨੇ ਇਸ ਨੂੰ ਨਿਯਮਾਂ ਦੇ ਖ਼ਿਲਾਫ਼ ਕਿਹਾ ਹੈ। ਓਵੈਸੀ ਦੇ ਜੈ ਫਲਸਤੀਨ ਦੇ ਨਾਅਰੇ ‘ਤੇ ਸੱਤਾਧਾਰੀ ਪਾਰਟੀ ਨੇ ਸੰਸਦ ‘ਚ ਹੰਗਾਮਾ ਕੀਤਾ। ਇਸ ‘ਤੇ ਚੇਅਰਮੈਨ ਨੇ ਓਵੈਸੀ ਦੇ ਨਾਅਰੇ ਨੂੰ ਰਿਕਾਰਡ ਤੋਂ ਹਟਾ ਦਿੱਤਾ। ਉਸ ਸਮੇਂ ਚੇਅਰਮੈਨ ਰਾਧਾ ਮੋਹਨ ਸਿੰਘ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸਹੁੰ ਤੋਂ ਇਲਾਵਾ ਕੁਝ ਵੀ ਰਿਕਾਰਡ ‘ਤੇ ਨਹੀਂ ਜਾਵੇਗਾ।

ਕੁਝ ਸਮੇਂ ਬਾਅਦ ਪ੍ਰੋਟੈਮ ਸਪੀਕਰ ਭਰਤਹਿਰੀ ਮਹਿਤਾਬ ਕੁਰਸੀ ‘ਤੇ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਸਿਰਫ਼ ਸਹੁੰ ਅਤੇ ਪ੍ਰੋੜ੍ਹਤਾ ਦਰਜ ਕੀਤੀ ਜਾ ਰਹੀ ਹੈ। ਪ੍ਰੋ ਟੈਮ ਸਪੀਕਰ ਨੇ ਕਿਹਾ, “ਮੈਂ ਪਹਿਲਾਂ ਵੀ ਕਿਹਾ ਹੈ ਕਿ ਕਿਰਪਾ ਕਰਕੇ ਸਹੁੰ ਅਤੇ ਪੁਸ਼ਟੀ ਤੋਂ ਇਲਾਵਾ ਕੁਝ ਵੀ ਕਹਿਣ ਤੋਂ ਗੁਰੇਜ਼ ਕਰੋ। ਸਿਰਫ਼ ਇਸ ਨੂੰ ਹੀ  ਰਿਕਾਰਡ ਕਰਨਾ ਹੈ।

ਇਹ ਵੀ ਪੜ੍ਹੋ –  ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਜੇਲ੍ਹ ਤੋਂ ਜ਼ਿਮਨੀ ਚੋਣ ਲੜਨਗੇ! ਇਸ ਹਲਕੇ ਤੋਂ ਦਾਅਵੇਦਾਰੀ ਪੇਸ਼ ਕਰਨਗੇ,ਸਿੱਖ ਸੰਗਤ ਨੂੰ ਹਮਾਇਤ ਦੀ ਅਪੀਲ