Punjab Religion

ਪੰਜਾਬ ਵਿਧਾਨਸਭਾ ’ਚ ਹਿੰਦੂ ਨਿਸ਼ਾਨ ਨੂੰ ਲੈ ਕੇ ਵਿਵਾਦ! ਕਾਂਗਰਸ ਵਿਧਾਇਕ ਨੇ ਹਟਾਉਣ ਦੀ ਕੀਤੀ ਮੰਗ, ਸਪੀਕਰ ਨੇ ਦਿੱਤਾ ਜਵਾਬ

ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ (PUNJAB ASSEMBLY MONSOON SESSION) ਦੌਰਾਨ ਸਦਨ ਦੇ ਅੰਦਰ ਲੱਗੇ ਇੱਕ ਨਿਸ਼ਾਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇਹ ਮੰਗ ਕਾਂਗਰਸ ਦੇ ਵਿਧਾਇਕ ਨਰੇਸ਼ ਪੁਰੀ (CONGRESS MLA NARESH PURI) ਵੱਲੋਂ ਕੀਤੀ ਗਈ ਹੈ।

ਦਰਅਸਲ ਸਪੀਕਰ ਦੀ ਚੇਅਰ ਦੇ ਹੇਠਾਂ ਹਿੰਦੂ ਧਰਮ ਦੇ ਪਵਿੱਤਰ ‘ਸਵਾਸਤਿਕ’ (swastika) ਦਾ ਨਿਸ਼ਾਨ ਬਣਿਆ ਹੈ। ਇਸ ਦੇ ਨਾਲੋਂ ਹੀ ਪੌੜੀਆਂ ਤੋਂ ਲੱਗ ਕੇ ਹੀ ਸਪੀਕਰ ਜਾਂਦੇ ਹਨ। ਜਿਸ ਨੂੰ ਲੈ ਕੇ ਵਿਧਾਇਕ ਨੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਮੈਂ ਸਨਾਤਨੀ ਹਾਂ ਸਵਾਸਤਿਕ ਸਾਡਾ ਮੁੱਕਦਸ ਨਿਸ਼ਾਨ ਹੈ, ਇਸ ਨਾਲ ਧਰਮ ਦਾ ਅਪਮਾਨ ਹੁੰਦਾ ਹੈ, ਇਸ ਬਾਰੇ ਕੁਝ ਸੋਚਿਆ ਜਾਣਾ ਚਾਹੀਦਾ ਹੈ। ਇਸ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ।

ਸਪੀਕਰ ਕੁਲਤਾਰ ਸਿੰਘ ਸੰਧਵਾਂ (SPEAKER KULTAR SINGH SANDHWA) ਨੇ ਕਿਹਾ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ। ਕਾਂਗਰਸ ਦੇ ਵਿਧਾਇਕ ਨਰੇਸ਼ ਪੁਰੀ ਦੀ ਮੰਗ ਜਾਇਜ਼ ਹੈ ਇਸ ਬਾਰੇ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖਿਆ ਸੀ ਪਰ ਉਨ੍ਹਾਂ ਨੇ ਕਿਹਾ ਕਿ ਕਿਉਂਕਿ ਵਿਧਾਨ ਸਭਾ ਦੀ ਬਿਲਡਿੰਗ ਹੈਰੀਟੇਜ ਹੈ ਇਸ ਲਈ ਅਸੀਂ ਇਸ ਦੇ ਸਥਾਨ ਨੂੰ ਬਦਲ ਨਹੀਂ ਸਕਦੇ।