India

ਪੱਛਮੀ ਬੰਗਾਲ ਦੇ ਸਰਕਾਰੀ ਸਕੂਲ ‘ਚ ਹਿਜਾਬ ਅਤੇ ਭਗਵੇਂ ਸਕਾਰਫ਼ ਨੂੰ ਲੈ ਕੇ ਵਿਵਾਦ

Controversy over hijab and saffron scarf in a government school in West Bengal

ਪੱਛਮੀ ਬੰਗਾਲ : ਕਰਨਾਟਕ ਵਿੱਚ ਚੱਲ ਰਿਹਾ ਹਿਜਾਬ ਨੂੰ ਲੈ ਹੋਇਆ ਵਿਵਾਦ ਅਜੇ ਸ਼ਾਤ ਨਹੀਂ ਹੋਇਆ ਅਤੇ ਹੁਣ ਪੱਛਮੀ ਬੰਗਾਲ ਦੇ ਵਿੱਚ ਹਾਵੜਾ ਦੇ ਇੱਕ ਸਰਕਾਰੀ ਸਕੂਲ ਤੋਂ ਹਿਜਾਬ ਅਤੇ ਭਗਵੇਂ ਸਕਾਰਫ਼ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਜਿੱਥੇ ਹਿਜਾਬ ਅਤੇ ਭਗਵੇਂ ਸਕਾਰਫ਼ ਨੂੰ ਲੈ ਕੇ ਦੋ ਵਿਦਿਆਰਥੀ ਗੁੱਟਾਂ ਵਿੱਚ ਟਕਰਾਅ ਹੋ ਗਿਆ।

ਇਹ ਵਿਵਾਦ ਇੰਨਾ ਵੱਧ ਗਿਆ ਕਿ ਸਕੂਲ ਵਿੱਚ ਚੱਲ ਰਹੀ ਪ੍ਰੀਖਿਆ ਨੂੰ ਵੀ ਰੱਦ ਕਰਨਾ ਪਿਆ। ਹਾਵੜਾ ਦੇ ਧੂਲਾਗੜ੍ਹ ਵਿੱਚ ਤਣਾਅ ਤੋਂ ਬਾਅਦ ਰੈਪਿਡ ਐਕਸ਼ਨ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਕਰਨਾਟਕ ਦੇ ਵਿੱਚ ਵੀ ਹਿਜਾਬ ਨੂੰ ਲੈ ਕੇ ਵਿਵਾਦ ਹੋਇਆ ਸੀ।

ਮਿਲੀ ਜਾਣਕਾਰੀ ਦੇ ਮੁਤਾਬਕ ਮੰਗਲਵਾਰ ਨੂੰ ਕੁਝ ਵਿਦਿਆਰਥਣਾਂ ਨੇ ਹਿਜਾਬ ਪਾ ਕੇ ਪ੍ਰੀਖਿਆ ਦਿੱਤੀ ਸੀ। ਜਿਸ ਦਾ ਹੋਰ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਇਸ ਦਾ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੌਰਾਨ ਇਸ ਨੂੰ ਨਾ ਪਹਿਨਣ ਦੀ ਮੰਗ ਕੀਤੀ। ਇਸ ਵਿਰੋਧ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਭਗਵਾਨ ਸ਼ਿਵ ਦੇ ਗ੍ਰਾਫਿਕਸ ਵਾਲੀਆਂ ਟੀ-ਸ਼ਰਟਾਂ ਪਾ ਕੇ ਅਤੇ ਭਗਵਾ ਸਕਾਰਫ਼ ਪਾ ਕੇ ਪ੍ਰੀਖਿਆ ਦੇਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਭਗਵੇਂ ਸਕਾਰਫ਼ ਨਾਲ ਅੰਦਰ ਜਾਣ ਦਿੱਤਾ ਜਾਵੇ ਜਿਵੇਂ ਹੋਰਨਾਂ ਕੁੜੀਆਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮਾਮਲਾ ਇੰਨਾ ਵੱਧ ਗਿਆ ਕਿ ਵਿਦਿਆਰਥੀਆਂ ਨੇ ਸਕੂਲ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ।

ਇਸ ਵਿਵਾਦ ਦੀ ਘਟਨਾ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਵਿਦਿਆਰਥੀਆਂ ਨੂੰ ਹੁਣ ਸਕੂਲ ਦੀ ਵਰਦੀ ਪਹਿਨ ਕੇ ਹੀ ਸਕੂਲ ਆਉਣਾ ਪਵੇਗਾ।