ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿਧਾਨ ਸਭਾ ਹਲਕੇ ਵਿੱਚ ਵਿਵਾਦ ਖੜ੍ਹਾ ਹੋਇਆ। ਪਿੰਡ ਰਾਏਸਰ ਪਟਿਆਲਾ ਦੇ ਬੂਥ ਨੰਬਰ 20 ‘ਤੇ ਪੋਸਟਲ ਬੈਲਟ ਪੇਪਰਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਚਿੰਨ੍ਹ ਗਾਇਬ ਹੋਣ ਕਾਰਨ ਹੰਗਾਮਾ ਹੋ ਗਿਆ।
ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ਨੇ ਚੋਣ ਕਮਿਸ਼ਨ ਅਤੇ ਸਰਕਾਰ ‘ਤੇ ਧਾਂਦਲੀ ਅਤੇ ਜ਼ਬਰਦਸਤੀ ਦੇ ਦੋਸ਼ ਲਗਾਏ, ਕਿਹਾ ਕਿ ਇਹ ਅਕਾਲੀ ਦਲ ਨੂੰ ਵੋਟਾਂ ਤੋਂ ਰੋਕਣ ਦੀ ਸਾਜ਼ਿਸ਼ ਹੈ। ਨਾਅਰੇਬਾਜ਼ੀ ਜਾਰੀ ਰਹੀ ਅਤੇ ਮਾਮਲਾ ਵਧਣ ‘ਤੇ ਮਹਿਲ ਕਲਾਂ ਦੇ ਐਸਡੀਐਮ ਬੇਅੰਤ ਸਿੰਘ ਤੇ ਡੀਐਸਪੀ ਜਸਪਾਲ ਸਿੰਘ ਮੌਕੇ ‘ਤੇ ਪਹੁੰਚ ਕੇ ਅਕਾਲੀ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ।
ਇਸੇ ਦੌਰਾਨ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਆਪਣੇ ਪਿੰਡ ਪੰਜਕੋਸੀ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਈ।
ਲੁਧਿਆਣਾ ਦੇ ਸਵੱਦੀ ਪਿੰਡ ਵਿੱਚ ਵੀ ਛੋਟੀ ਸਮੱਸਿਆ ਆਈ ਜਿੱਥੇ ਬਾਹਰ ਵੋਟਰ ਸੂਚੀਆਂ ਗਾਇਬ ਸਨ, ਪਰ ਅੰਦਰ ਪੂਰੀਆਂ ਸਨ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਨਵੀਆਂ PDF ਸੂਚੀਆਂ ਬਣਾ ਕੇ ਵੰਡੀਆਂ ਅਤੇ ਵਾਪਸ ਬੁਲਾ ਕੇ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ। ਚੋਣਾਂ ਸ਼ਾਂਤਮਈ ਚੱਲ ਰਹੀਆਂ ਹਨ, ਪਰ ਵਿਰੋਧੀ ਧਿਰਾਂ ਵੱਲੋਂ ਧਾਂਦਲੀ ਦੇ ਦੋਸ਼ ਲੱਗ ਰਹੇ ਹਨ।

