ਦੇਸ਼ ਦੇ ਤਿੰਨ ਰਾਜਾਂ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਜੰਮੂ-ਕਸ਼ਮੀਰ ਦੇ ਕਈ ਜ਼ਿਲਿਆਂ ‘ਚ ਤਾਪਮਾਨ ਮਨਫੀ 10 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਬਰਫਬਾਰੀ ਕਾਰਨ ਕਈ ਸੜਕਾਂ ਬੰਦ ਹਨ।
3 ਰਾਜਾਂ ‘ਚ ਬਰਫਬਾਰੀ ਕਾਰਨ ਸੈਲਾਨੀ ਵੱਡੀ ਗਿਣਤੀ ‘ਚ ਪਹਾੜੀ ਸਥਾਨਾਂ ‘ਤੇ ਪਹੁੰਚ ਰਹੇ ਹਨ। 2 ਦਿਨਾਂ ‘ਚ 45 ਹਜ਼ਾਰ ਵਾਹਨ ਹਿਮਾਚਲ ਪਹੁੰਚੇ ਹਨ। ਪਿਛਲੇ ਦੋ ਦਿਨਾਂ ਵਿੱਚ 24 ਹਜ਼ਾਰ ਵਾਹਨਾਂ ਵਿੱਚ 80 ਹਜ਼ਾਰ ਤੋਂ ਵੱਧ ਸੈਲਾਨੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸ਼ਿਮਲਾ ਪਹੁੰਚੇ ਹਨ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪਹਾੜਾਂ ਦੀ ਬਰਫੀਲੀ ਹਵਾ ਕਾਰਨ ਯੂਪੀ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ। ਉੱਤਰੀ ਭਾਰਤ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼ ਦੇ 52 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਜਾਰੀ ਹੈ। ਇਸ ਦੇ ਨਾਲ ਹੀ 60 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਮੁਰਾਦਾਬਾਦ ਅਤੇ ਆਜ਼ਮਗੜ੍ਹ ਵਿੱਚ ਵਿਜ਼ੀਬਿਲਟੀ ਘਟ ਕੇ 50 ਮੀਟਰ ਰਹਿ ਗਈ ਹੈ। ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ‘ਤੇ 37 ਟਰੇਨਾਂ 8 ਘੰਟੇ ਦੀ ਦੇਰੀ ਨਾਲ ਚੱਲੀਆਂ।
ਮੱਧ ਪ੍ਰਦੇਸ਼ ‘ਚ ਵੀ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਨੀਮਚ ‘ਚ ਪਾਰਾ 3.5 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ 3 ਦਿਨਾਂ ਲਈ ਕੋਲਡ ਵੇਵ ਅਲਰਟ ‘ਤੇ ਹੈ। ਪਹਾੜੀ ਸਟੇਸ਼ਨ ਮਾਉਂਟ ਆਬੂ ਵਿੱਚ ਕੱਲ ਤੋਂ 3 ਦਿਨਾਂ ਦੇ ਵਿੱਚ ਪਾਰਾ ਮਾਈਨਸ ਤੱਕ ਜਾ ਸਕਦਾ ਹੈ। ਇਸ ਸਮੇਂ ਇੱਥੇ ਤਾਪਮਾਨ 1 ਡਿਗਰੀ ਹੈ।