ਬਿਉਰੋ ਰਿਪੋਰਟ – ਕੈਨੇਡਾ (Canada) ਦੇ ਟੋਰਾਂਟੋ (Toronto) ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸੁਰੱਖਿਆ ਏਜੰਸੀਆਂ ਵੱਲੋਂ ਕਮਿਊਨਿਟੀ ਕੈਂਪ ਪ੍ਰਬੰਧਕਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਮਰੱਥਾ ਜਤਾਉਣ ਦੇ ਮੱਦੇਨਜ਼ਰ ਕੁਝ ਅਨੁਸੂਚਿਤ ਕੌਂਸਲਰ ਕੈਂਪਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਇਹ ਕਾਰਵਾਈ ਕੁਝ ਦਿਨ ਪਹਿਲਾ ਕੈਨੇਡਾ ਦੇ ਬਰੈਂਪਟਨ ਵਿਚ ਹਿੰਦੂ ਮੰਦਿਰ ਦੇ ਬਾਹਰ ਹੋਈ ਝੜਪ ਤੋਂ ਬਾਅਦ ਕੀਤੀ ਗਈ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਇੰਨਾ ਕਾਰਵਾਈਆਂ ਦੀ ਨਿੰਦਾ ਕੀਤੀ ਸੀ।
ਇਸ ਨੂੰ ਲੈ ਕੇ ਕੈਨੇਡੀਅਨ ਰਾਸ਼ਟਰਪਤੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਇਸ ਘਟਨਾ ਲਈ ਜ਼ਿੰਮੇਵਾਰ ਹਨ, ਉਹ ਵੰਡ ਅਤੇ ਅਸ਼ਾਂਤੀ ਨੂੰ ਭੜਕਾਉਣ ਵਾਲੇ ਹਨ।
ਇਹ ਵੀ ਪੜ੍ਹੋ – ਹੁਣ ਪਰਾਲੀ ਸਾੜਨ ਲਈ ਦੇਣਾ ਪਵੇਗਾ ਵੱਧ ਜ਼ੁਰਮਾਨਾ, ਕੇਂਦਰ ਨੇ ਪਰਾਲੀ ਸਾੜਨ ’ਤੇ ਜ਼ੁਰਮਾਨਾ ਵਧਾਇਆ