ਬਿਉਰੋ ਰਿਪੋਰਟ : ਹੁਸ਼ਿਆਰਪੁਰ ਦੇ ਮੁਕੇਰਿਆਂ ਵਿੱਚ ਗੈਂਗਸਟਰਾਂ ਨੂੰ ਫੜਨ ਵੇਲੇ ਮੁਠਭੇੜ ਦੌਰਾਨ ਸ਼ਹੀਦ ਹੋਏ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ । ਪੁਲਿਸ ਨੇ ਸੀਨੀਅਰ ਕਾਂਸਟੇਬਲ ਦੇ ਕਾਤਲ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਰਾਣਾ ਦੀ ਤਲਾਸ਼ ਅਤੇ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਹੈ । ਇਸ ਵਿਚਾਲੇ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਦੀ ਮਦਦ ਦਿੱਤੀ ਗਈ ਹੈ ।
ਪੁਲਿਸ ਨੂੰ ਖਬਰ ਮਿਲੀ ਹੈ ਕੰਡੀ ਦੇ ਸ਼ਿਵਾਲਿਕ ਜੰਗਲਾ ਵਿੱਚ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਰਾਣਾ ਦੇ ਲੁੱਕੇ ਹੋਣ ਦੀ ਖਬਰ ਹੈ । ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ । ਦਸੂਹਾ,ਹਾਜੀਪੁਰ,ਮੁਕੇਰੀਆ,ਤਲਵਾੜਾ,ਗਾੜਦੀਵਾਲਾ ਦੇ ਇਲਾਕੇ ਨੂੰ ਪੁਲਿਸ ਖੰਗਾਲ ਰਹੀ ਹੈ । ਮੁਲਜ਼ਮ ਰਾਣਾ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛ-ਗਿੱਛ ਹੋ ਰਹੀ ਹੈ । ਪੁਲਿਸ ਮੁਤਾਬਿਕ ਗੈਂਗਸਟਰ ਰਾਣਾ ਕਾਂਸਟੇਬਲ ਨੂੰ ਗੋਲੀ ਮਾਰਨ ਦੇ ਬਾਅਦ ਖੇਤਾਂ ਵਿੱਚੋ ਹੁੰਦਾ ਹੋਇਆ ਕਿਸੇ ਜਾਨਕਾਰ ਦਾ ਸਹਾਰਾ ਲੈਕੇ ਦਸੂਹਾ ਦੇ ਕੰਡੀ ਕਨਾਲ ਦੇ ਸ਼ਿਵਾਲਿਕ ਜੰਗਲਾਂ ਵਿੱਚ ਪਹੁੰਚ ਗਿਆ । ਇਸੇ ਇਨਪੁੱਟ ਦੇ ਅਧਾਰ ਤੇ ਜ਼ਿਲ੍ਹੇ ਦੇ ਜੰਗਲਾਂ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਹੈ । ਉਧਰ ਪੁਲਿਸ ਨੇ ਗੈਂਗਸਟਰ ਰਾਣਾ ਤੇ 25 ਹਜ਼ਾਰ ਦੇ ਇਨਾਮ ਦਾ ਐਲਾਨ ਕਰ ਦਿੱਤਾ ਹੈ ।
ਸ਼ਹੀਦ ਕਾਂਸਟੇਬਲ ਦਾ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ । ਉਸ ਦੀ ਡੇਢ ਸਾਲ ਪਹਿਲਾਂ ਜੁੜਵਾਂ ਦੀਆਂ ਹੋਇਆਂ ਸਨ । ਇਸ ਤੋਂ ਇਲਾਵਾ ਸ਼ਹੀਦ ਦੇ ਪਿਤਾ ਫੌਜ ਤੋਂ ਰਿਟਾਇਡ ਹਨ ਜਦਕਿ ਵੱਡਾ ਭਰਾ ਫੌਜ ਵਿੱਚ ਹੈ । ਸ਼ਹੀਦ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ।