‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਆਗੂ ਰਾਘਵ ਚੱਢਾ ਨੇ ਕਾਂਗਰਸ ਵੱਲੋਂ ਜਾਰੀ ਕੀਤੀ ਗਈ 23 ਉਮੀਦਵਾਰਾਂ ਦੀ ਦੂਜੀ ਸੂਚੀ ਤੇ ਸਵਾਲ ਉਠਾਏ ਹਨ ਤੇ ਕਾਂਗਰਸ ਦੀ ਸੋਚ ਨੂੰ ਦਲਿਤ ਵਿਰੋਧੀ ਦਸਿਆ ਹੈ। ਆਪ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਿਆਦਾਤਰ ਆਪਣੇ ਚਹੇਤਿਆਂ ਦੇ ਰਿਸ਼ਤੇਦਾਰਾਂ ਨੂੰ ਹੀ ਟਿਕਟ ਦਿੱਤੀ ਗਈ ਹੈ ਪਰ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਲਈ ਟਿਕਟ ਮੰਗੀ ਸੀ ਤਾਂ ਉਹਨਾਂ ਨੂੰ ਨਜ਼ਰ ਅੰਦਾਜ ਕਰ ਦਿਤਾ ਗਿਆ। ਜਿਸ ਤੋਂ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ। ਕਾਂਗਰਸ ਨੇ ਆਪਣੇ ਰਾਜਸੀ ਮਤਲਬ ਲਈ ਚੰਨੀ ਨੂੰ ਅੱਗੇ ਲਿਆਂਦਾ ਤੇ ਹੁੱਣ ਕਾਗਜ਼ ਵਾਂਗ ਵਰਤ ਕੇ ਸੁੱਟ ਦਿਤਾ ਹੈ।