‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵੱਲੋਂ ਆਪਣੀ ਹੀ ਪਾਰਟੀ ਦੇ ਵਰਕਰਾਂ ਲਈ ਇੱਕ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ “ਮੈਂ ਸ਼ਰਾਬ ਨਹੀਂ ਪੀਂਦਾ/ਪੀਂਦੀ”। ਇਹ ਭਰਤੀ ਮੁਹਿੰਮ 1 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਦਰਅਸਲ, ਕੱਲ੍ਹ ਕਾਂਗਰਸ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਸਵਾਲ ਕੀਤਾ ਸੀ ਕਿ ਇੱਥੇ (ਪਾਰਟੀ ‘ਚ) ਕੌਣ-ਕੌਣ ਸ਼ਰਾਬ ਪੀਂਦਾ ਹੈ ? ਰਾਹੁਲ ਗਾਂਧੀ ਦੇ ਇਸ ਸਵਾਲ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹੱਕੇ-ਬੱਕੇ ਰਹਿ ਗਏ। ਰਾਹੁਲ ਗਾਂਧੀ ਦੇ ਸਵਾਲ ਦਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਜਵਾਬ ਦਿੱਤਾ ਕਿ ਮੇਰੇ ਸੂਬੇ ਵਿੱਚ ਬਹੁਤੇ ਲੋਕ ਸ਼ਰਾਬ ਪੀਂਦੇ ਹਨ। ਅਸਲ ਵਿੱਚ ਕਾਂਗਰਸ ਨੂੰ ਆਪਣੀ ਮੈਂਬਰਸ਼ਿਪ ਲਈ ਇਹ ਨਿਯਮ ਬਦਲਣ ਦੀ ਜ਼ਰੂਰਤ ਹੈ ਅਤੇ ਇਹ ਨਿਯਮ ਕਾਂਗਰਸ ਵਰਕਿੰਗ ਕਮੇਟੀ ਹੀ ਬਦਲ ਸਕਦੀ ਹੈ। ਦਰਅਸਲ, ਰਾਹੁਲ ਗਾਂਧੀ ਨੇ 2007 ਵਿੱਚ ਇੱਕ ਮੀਟਿੰਗ ਵਿੱਚ ਵੀ ਇਹੀ ਗੱਲ ਪੁੱਛੀ ਸੀ ਅਤੇ ਕੱਲ੍ਹ ਫਿਰ ਇੱਕ ਵਾਰ ਇਹ ਸਵਾਲ ਦੁਹਰਾਇਆ। ਅਸਲ ਵਿੱਚ ਇਹ ਸਵਾਲ ਪੁੱਛਣ ਦਾ ਮਕਸਦ ਇਹ ਸੀ ਕਿ ਕਾਂਗਰਸ ਦਾ ਇਹ ਨਿਯਮ ਹੈ ਕਿ ਜਿਸ ਨੇ ਵੀ ਕਾਂਗਰਸ ਦਾ ਮੈਂਬਰ ਬਣਨਾ ਹੈ, ਉਹ ਸ਼ਰਾਬ ਨਾ ਪੀਂਦਾ ਹੋਵੇ ਅਤੇ ਖਾਦੀ ਪਾਉਂਦਾ ਹੋਵੇ। ਹਾਲਾਂਕਿ, ਸੂਤਰਾਂ ਦੀ ਜਾਣਕਾਰੀ ਮੁਤਾਬਕ ਕੱਲ੍ਹ ਦੀ ਮੀਟਿੰਗ ਵਿੱਚ ਇਸ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਇਸ ਕਾਰਨ ਹੁਣ ਪਾਰਟੀ ਵੱਲੋਂ ਜਿਹੜੀ ਭਰਤੀ ਮੁਹਿੰਮ ਵਿੱਢੀ ਜਾ ਰਹੀ ਹੈ, ਉਸ ਫਾਰਮ ’ਤੇ ਇਹ ਸਵੈ-ਐਲਾਨ ਲਿਖਿਆ ਗਿਆ ਹੈ ਕਿ ਮੈਂ ਸ਼ਰਾਬ ਨਹੀਂ ਪੀਂਦਾ/ਪੀਂਦੀ।

Related Post
India, International, Punjab, Religion
ਦਾੜੇ ਤੇ ਕੇਸਾਂ ਖ਼ਾਤਰ ਉਜ਼ਬੇਕਿਸਤਾਨ ਦੀ ਯੂਨੀ ਨਾਲ ਭਿੜਨ
July 18, 2025
India, International, Punjab, Religion
ਦਾੜੇ ਤੇ ਕੇਸਾਂ ਖ਼ਾਤਰ ਉਜ਼ਬੇਕਿਸਤਾਨ ਦੀ ਯੂਨੀ ਨਾਲ ਭਿੜਨ
July 18, 2025