India Punjab

ਰਾਜਸਥਾਨ ਵਿੱਚ ਭਾਜਪਾ ਹੋਈ ਚਿੱਤ

‘ਦ ਖ਼ਾਲਸ ਬਿਊਰੋ :- ਮੁਲਕ ਦੇ ਕਈ ਰਾਜਾਂ ਵਿੱਚ ਅੱਜ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਪੱਛਮੀ ਬੰਗਾਲ ਅਤੇ ਮੇਘਾਲਿਆ ਸਮੇਤ ਬਿਹਾਰ ਵਿੱਚ ਕਾਂਗਰਸ ਨੇ ਭਾਜਪਾ ਨੂੰ ਪਛਾੜ ਦਿੱਤਾ ਹੈ। ਪੱਛਮੀ ਬੰਗਾਲ ਦੀਆਂ ਸਾਰੀਆਂ 4 ਸੀਟਾਂ ਉੱਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਇੱਥੇ ਕੁੱਝ ਮਹੀਨੇ ਪਹਿਲਾਂ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲ਼ੀ ਭਾਜਪਾ ਨੂੰ ਸਿਰਫ਼ 14.5 ਫੀਸਦੀ ਵੋਟ ਮਿਲ਼ੇ ਹਨ ਜਦਕਿ 75 ਫੀਸਦੀ ਵੋਟ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਪੱਖ ਵਿਚ ਭੁਗਤੇ ਹਨ।

ਬਿਹਾਰ ਵਿੱਚ ਦੋ ਸੀਟਾਂ ਉੱਤੇ ਹੋਈ ਉਪ ਚੋਣ ਵਿਚ ਭਾਜਪਾ ਦੀ ਭਾਈਵਾਲ ਸੱਤਾਧਾਰੀ ਜੇ ਡੀ ਯੂ ਇੱਕ ਅਤੇ ਲਾਲੂ ਪ੍ਰਸ਼ਾਦ ਦੀ ਰਾਸ਼ਟਰੀ ਜਨਤਾ ਦਲ ਵੀ ਇੱਕ ਸੀਟ ਜਿੱਤਣ ਵਿੱਚ ਸਫਲ ਰਹੀ ਹੈ। ਅਸਾਮ ਦੀਆਂ 5 ਸੀਟਾਂ ਵਿਚੋਂ ਸੱਤਾਧਾਰੀ ਭਾਜਪਾ ਨੂੰ 3 ਸੀਟਾਂ ਮਿਲ਼ੀਆਂ ਹਨ ਅਤੇ 2 ਸੀਟਾਂ ਯੂਨਾਈਟਿ ਪੀਪਲਜ਼ ਪਾਰਟੀ ਦੇ ਹਿੱਸੇ ਆਈਆਂ ਹਨ। ਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਨੂੰ 2 ਅਤੇ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ। ਕਰਨਾਟਕਾ ਦੀਆਂ 2 ਸੀਟਾਂ ਵਿੱਚ ਇਕ ਸੱਤਾਧਾਰੀ ਭਾਜਪਾ ਤੇ ਇੱਕ ਕਾਂਗਰਸ ਨੂੰ ਮਿਲੀ ਹੈ। ਮੇਘਾਲਿਆ ਵਿਚ 2 ਸੀਟਾਂ ਨੈਸ਼ਨਲ ਪੀਪਲਜ਼ ਪਾਰਟੀ ਅਤੇ ਇਕ ਯੂਨਾਈਟਿਡ ਡੈਮੋਕ੍ਰੈਟਿਕ ਨੂੰ ਹਾਸਿਲ ਹੋਈ ਹੈ।