The Khalas Tv Blog Punjab ਕਾਂਗਰਸ ਇੱਕ ਪਰਿਵਾਰ ਨੂੰ ਦੇਵੇਗੀ ਇੱਕ ਹੀ ਟਿਕਟ
Punjab

ਕਾਂਗਰਸ ਇੱਕ ਪਰਿਵਾਰ ਨੂੰ ਦੇਵੇਗੀ ਇੱਕ ਹੀ ਟਿਕਟ

‘ ਦ ਖ਼ਾਲਸ ਬਿਊਰੋ : ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਦਿੱਲੀ ਵਿਚ 15 ਜੀ ਆਰ ਜੀ ਵਿਖੇ ਹੋਈ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਰੀਨਿੰਗ ਕਮੇਟੀ ਨੇ ਸਾਰੀਆਂ 117 ਸੀਟਾਂ ’ਤੇ ਚਰਚਾ ਕੀਤੀ ਹੈ ਤੇ ਰਣਨੀਤੀ ਉਲੀਕੀ ਹੈ।

ਚੌਧਰੀ ਨੇ ਮੁੜ ਮੀਟਿੰਗ ਬਾਰੇ ਕਿਹਾ ਕਿ ਜਲਦ ਹੀ ਮੁੜ ਮੀਟਿੰਗ ਹੋਵੇਗੀ, ਜਿਸ ਵਿੱਚ ਸਾਰੇ ਮੈਂਬਰ ਮੌਜੂਦ ਹੋਣਗੇ। ਕਾਂਗਰਸੀ ਆਗੂ ਅਜੈ ਮਾਕਣ ਦਾ ਕਹਿਣਾ ਹੈ ਕਿ ਚੰਗਾ ਵਿਚਾਰ ਵਟਾਂਦਰਾ ਹੋਇਆ ਹੈ, ਅਸੀਂ ਸਾਰੇ ਰਲ ਕੇ ਉਮੀਦਵਾਰਾਂ ਦਾ ਫੈਸਲਾ ਕਰਾਂਗੇ।

Exit mobile version