Punjab

CM ਮਾਨ ਦੀ ਨਵੀਂ ਕੈਬਨਿਟ ‘ਤੇ ਕਾਂਗਰਸ ਦਾ ਤੰਜ, ‘4 ਮੰਤਰੀ ਬਦਲੇ ਪਰ ਮਾਈਨਿੰਗ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ’

ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਵੀਂ ਕੈਬਨਿਟ ਨੂੰ ਲੈ ਕੇ ਕਾਂਗਰਸੀ ਆਗੂ ਤੰਜ ਕੱਸ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਅਸਥਿਰ ਸਰਕਾਰ ਚੱਲ ਰਹੀ ਹੈ। ਢਾਈ ਸਾਲਾਂ ਵਿੱਚ ਚਾਰ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ। ਅਜਿਹੇ ‘ਚ 4 ਮਹੀਨਿਆਂ ‘ਚ ਕੋਈ ਕੁਝ ਕਿਵੇਂ ਕਰੇਗਾ? ‘ਆਪ’ ਵੱਲੋਂ ਸੀਨੀਅਰ ਆਗੂਆਂ ਨੂੰ ਪਾਸੇ ਕਰ ਦਿੱਤਾ ਗਿਆ।

ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਰੇਤ ਦੀ ਖੁਦਾਈ ਤੋਂ ਹਰ ਸਾਲ 20 ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਜਾਵੇਗਾ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਉਕਤ ਵਿਭਾਗ ਦੇ 4 ਮੰਤਰੀਆਂ ਨੂੰ ਬਦਲਣਾ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਿਰਫ਼ ਇੱਕ ਦਾਅਵਾ ਸੀ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮਾਈਨਿੰਗ ਸੈਕਟਰ ਵਿੱਚ ਅਸਥਿਰਤਾ ਅਤੇ ਲੁੱਟ ਨੂੰ ਉਜਾਗਰ ਕਰਦੇ ਹੋਏ ਚਾਰ ਮਾਈਨਿੰਗ ਮੰਤਰੀ ਨਿਯੁਕਤ ਕੀਤੇ ਹਨ। ਮਾਈਨਿੰਗ ਤੋਂ ਸਾਲਾਨਾ 20,000 ਕਰੋੜ ਰੁਪਏ ਕਮਾਉਣ ਦਾ ਅਰਵਿੰਦ ਕੇਜਰੀਵਾ ਦਾ ਦਾਅਵਾ ਮਹਿਜ਼ ਸਿਆਸੀ ਬਿਆਨਬਾਜ਼ੀ ਸਾਬਤ ਹੋਇਆ ਹੈ, ਜਦਕਿ ਗੈਰ-ਕਾਨੂੰਨੀ ਮਾਈਨਿੰਗ ਲਗਾਤਾਰ ਵਧ ਰਹੀ ਹੈ।

ਜਦੋਂਕਿ ਨਾਜਾਇਜ਼ ਮਾਈਨਿੰਗ ਲਗਾਤਾਰ ਵਧ ਰਹੀ ਹੈ। ਪਰ ਅਸਲ ਸਵਾਲ ਇਹ ਹੈ ਕਿ ਕੀ ਇਹ ਸਭ ਕੁਝ ਮੰਤਰੀਆਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਹੋ ਰਿਹਾ ਸੀ? ਕੀ ਉਹ ਬੇਅਸਰ ਸਨ ਜਾਂ ਉਹ ਮਿਲੀਭੁਗਤ ਸਨ? ਅਜੇ ਤੱਕ ਅਸੀਂ “ਵੱਡੇ ਮਾਈਨਿੰਗ ਮਾਫੀਆ” ਵਿਰੁੱਧ ਕੋਈ ਕਾਰਵਾਈ ਨਹੀਂ ਵੇਖੀ ਹੈ।

ਦੱਸ ਦਈਏ ਕਿ ਵਿਧਾਇਕ ਪਰਗਟ ਸਿੰਘ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵਿਧਾਨ ਸਭਾ ਸਮੇਤ ਕਈ ਥਾਵਾਂ ‘ਤੇ ਆਵਾਜ਼ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਮੇਰੇ ਹਲਕੇ ਜਲੰਧਰ ਛਾਉਣੀ ਵਿੱਚ ਕੋਈ ਦਰਿਆ ਨਹੀਂ ਵਗਦਾ, ਫਿਰ ਵੀ ਮੇਰੇ ਇਲਾਕੇ ਵਿੱਚ ਮਾਈਨਿੰਗ ਹੋ ਰਹੀ ਹੈ। ਜਿਸ ਦੀ ਵੀਡੀਓ ਮੈਂ ਵੀ ਸ਼ੇਅਰ ਕੀਤੀ ਹੈ। ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।