Punjab

ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੇ 2 ਵੱਡੇ ਆਗੂਆਂ ਬਰਖਾਸਤ ਕੀਤਾ !

ਬਿਉਰੋ ਰਿਪੋਰਟ – ਜਲੰਧਰ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਰਜਿੰਦਰ ਬੇਰੀ ਨੇ ਦੱਸਿਆ ਕਿ ਅਮਰੀਕ ਸਿੰਘ ਕੇ.ਪੀ ਅਤੇ ਗੁਰਕ੍ਰਿਪਾਲ ਸਿੰਘ ਭੱਟੀ ਪਾਰਟੀ ਵਿਰੋਧੀ ਗਤਿਵਿਦਿਆ ਵਿੱਚ ਸ਼ਾਮਲ ਸਨ, ਇਸੇ ਲਈ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਦੋਵੇ ਆਗੂ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਦੇ ਸੰਪਰਕ ਵਿੱਚ ਸਨ ਅਤੇ ਅਕਾਲੀ ਦਲ ਤੋਂ ਟਿਕਟ ਮੰਗ ਰਹੇ ਸਨ। ਗੁਰਪਾਲ ਸਿੰਘ, ਕੇ.ਪੀ ਤੋਂ ਪਹਿਲਾਂ ਹੀ ਅਕਾਲੀ ਦਲ ਜੁਆਇਨ ਕਰ ਚੁੱਕੇ ਸਨ, ਇਸ ਬਾਰੇ ਕਾਂਗਰਸ ਨੂੰ ਪਤਾ ਲਗਿਆ ਤਾਂ ਹੁਣ ਕਾਰਵਾਈ ਕੀਤੀ ਗਈ।

ਜ਼ਿਮਨੀ ਚੋਣ ਨੂੰ ਲੈਕੇ ਬੀਜੇਪੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਮੈਦਾਨ ਵਿੱਚ ਉਤਾਰ ਚੁੱਕੀ ਹੈ ਜਦਕਿ ਆਮ ਆਦਮੀ ਪਾਰਟੀ ਨੇ ਸਾਬਕਾ ਬੀਜੇਪੀ ਦੇ ਆਗੂ ਭਗਤ ਚੁੰਨੀ ਲਾਲ ਦੇ ਪੁੱਤਰ ਮੋਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ। ਕਾਂਗਰਸ ਵਿੱਚ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਦਾ ਨਾਂ ਤਕਰੀਬਨ ਫਾਈਨਲ ਹੈ। ਜ਼ਿਮਨੀ ਚੋਣ ਵਿੱਚ ਕੋਈ ਨੁਕਸਾਨ ਨਾ ਹੋਵੇ ਇਸ ਲਈ ਪਾਰਟੀ ਨੇ 2 ਆਗੂਆਂ ਨੂੰ ਬਰਖਾਸਤ ਕੀਤਾ ਹੈ।

ਇਹ ਵੀ ਪੜ੍ਹੋ –  ਪੰਜਾਬ ‘ਚ ਬਦਲਿਆ ਮੌਸਮ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ