The Khalas Tv Blog India ਯੂਪੀ ਚੋਣਾਂ ਲਈ ਕਾਂਗਰਸ ਨੇ ਦੂਜੀ ਸੂਚੀ ਕੀਤੀ ਜਾਰੀ, 16 ਔਰਤਾਂ ਨੂੰ ਦਿੱਤੀ ਟਿਕਟ
India

ਯੂਪੀ ਚੋਣਾਂ ਲਈ ਕਾਂਗਰਸ ਨੇ ਦੂਜੀ ਸੂਚੀ ਕੀਤੀ ਜਾਰੀ, 16 ਔਰਤਾਂ ਨੂੰ ਦਿੱਤੀ ਟਿਕਟ

‘ਦ ਖ਼ਾਲਸ ਬਿਊਰੋ : ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 16 ਔਰਤਾਂ ਸਮੇਤ 41 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਾਂਗ ਕਾਂਗਰਸ ਪਾਰਟੀ ਵੱਲੋਂ ਜਾਰੀ ਦੂਜੀ ਸੂਚੀ ਵਿੱਚ ਵੀ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ 40 ਫੀਸਦੀ ਹੈ। ਇਸ ਤੋਂ ਪਹਿਲਾਂ ਪਾਰਟੀ ਨੇ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਅਤੇ ਇਸ ਵਿੱਚ 50 ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਐਲਾਨ ਕੀਤਾ ਸੀ ਕਿ ਚੋਣਾਂ ਵਿੱਚ ਪਾਰਟੀ ਔਰਤਾਂ ਨੂੰ 40 ਫ਼ੀਸਦ ਟਿਕਟਾਂ ਦੇਵੇਗੀ।

Exit mobile version