‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੋਦੀ ਸਰਕਾਰ ਦੇ ਅੱਜ ਸੱਤ ਸਾਲ ਪੂਰੇ ਹੋ ਗਏ ਹਨ। ਇੱਕ ਪਾਸੇ ਬੀਜੇਪੀ ਆਪਣੀਆਂ ਪ੍ਰਾਪਤੀਆਂ ਗਿਣਾ ਰਹੀ ਹੈ, ਦੂਜੇ ਪਾਸੇ ਵਿਰੋਧੀ ਪਾਰਟੀ ਕਾਂਗਰਸ ਨੇ ਬੀਜੇਪੀ ਨੂੰ ਦੇਸ਼ ਲਈ ਹਾਨੀਕਾਰਕ ਦੱਸਿਆ ਹੈ।ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਗਾਏ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਤੇ ਬੋਰੇਜਗਾਰੀ ਦੇ ਮਾਮਲੇ ਵਿੱਚ ਮੋਦੀ ਸਰਕਾਰ 73 ਸਾਲਾਂ ਵਿੱਚ ਸਭ ਤੋਂ ਕਮਜ਼ੋਰ ਸਰਕਾਰ ਸਾਬਿਤ ਹੋਈ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ ਨੂੰ ਇਕ ਨਕਾਰਾ, ਅਸਫਲ ਅਤੇ ਬੇਸਮਝ ਸਰਕਾਰ ਦਾ ਬੋਝ ਢੋਹਦਿਆਂ ਅੱਜ ਸੱਤ ਸਾਲ ਹੋ ਗਏ ਹਨ। ਦੇਸ਼ ਵਿੱਚ 11.3 ਫੀਸਦ ਬੇਰੋਜਗਾਰੀ ਹੋ ਗਈ ਹੈ।ਪੈਟਰੋਲ ਦੀਆਂ ਕੀਮਤਾਂ 1000 ਰੁਪਏ ਤੋਂ ਟੱਪ ਚੁੱਕੀਆਂ ਹਨ ਤੇ ਸਰੋਂ ਦਾ ਤੇਲ 200 ਰੁਪਏ ਲੀਟਰ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੀਡੀਆ ਉੱਤੇ ਵੀ ਸਰਕਾਰ ਦੇ ਇਸ ਕਾਰਜਕਾਲ ਦੀ ਖੂਬ ਚਰਚਾ ਹੋ ਰਹੀ ਹੈ।ਇਕ ਪਾਸੇ #7YearsOfSeva ਟਰੈਂਡ ਕਰ ਰਿਹਾ ਹੈ ਤੇ ਦੂਜੇ ਪਾਸੇ #7yearsOfModiMadeDisaster ਸੁਰਖੀਆਂ ਬਟੋਰ ਰਿਹਾ ਹੈ।


ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵੜੇਕਰ, ਸਰਵਾਨੰਦ ਸੋਨੋਵਾਲ ਅਤੇ ਪ੍ਰਮੋਦ ਰਾਵਤ ਸਣੇ ਕਈ ਬੀਜੇਪੀ ਦੇ ਨੇਤੀ ਟਵੀਟ ਕਰਕੇ ਸਰਕਾਰ ਦੇ ਕੰਮਾਂ ਦਾ ਗੁਣਗਾਨ ਕਰ ਰਹੇ ਹਨ। ਕਾਂਗਰਸ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰਕੇ ਕਿਹਾ ਹੈ ਕਿ ਨਫਰਤ ਕਮਜੋਰਾਂ ਦਾ ਹਥਿਆਰ ਅਤੇ ਪੀਐੱਮ ਮੋਦੀ ਪਿਛਲੇ ਸੱਤ ਸਾਲ ਤੋਂ ਇਸੇ ਦਾ ਇਸਤੇਮਾਲ ਕਰ ਰਹੇ ਹਨ।


