Punjab

ਕਾਂਗਰਸੀਆਂ ਨੇ ਲੋਕ ਸਭਾ ‘ਚ ਦਿੱਤੀ CDS ਰਾਵਤ ਨੂੰ ਸ਼ਰਧਾਂਜਲੀ

‘ਦ ਖ਼ਾਲਸ ਬਿਊਰੋ :- ਕਾਂਗਰਸ ਦੇ ਲੋਕ ਸਭਾ ਮੈਂਬਰਾਂ ਅਤੇ ਲੀਡਰਾਂ ਨੇ ਬੀਤੇ ਕੱਲ੍ਹ ਤਾਮਿਲਨਾਡੂ ਵਿੱਚ ਵਾਪਰੇ ਹਾਦਸੇ ਦੌਰਾਨ ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਤੇ ਹੋਰ ਕਰਮਚਾਰੀਆਂ ਦੀ ਹੋਈ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਮੌਨ ਰੱਖਿਆ।

ਦਰਅਸਲ, ਕੱਲ੍ਹ ਤਾਮਿਲਨਾਡੂ ਦੇ ਕੁਨੂਰ ‘ਚ ਫ਼ੌਜ ਦਾ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਹੈਲੀਕਾਪਟਰ ਵਿੱਚ ਸੀ.ਜੀ.ਐੱਸ. ਬਿਪਿਨ ਰਾਵਤ, ਉਨ੍ਹਾਂ ਦਾ ਸਟਾਫ਼ ਅਤੇ ਕੁੱਝ ਪਰਿਵਾਰਕ ਮੈਂਬਰ ਸਵਾਰ ਸਨ। ਇਹ ਹਾਦਸਾ ਤਾਮਿਲਨਾਡੂ ‘ਚ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹੋਇਆ ਦੱਸਿਆ ਜਾ ਰਿਹਾ ਹੈ। ਭਾਰਤੀ ਹਵਾਈ ਸੈਨਾ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।