‘ਦ ਖ਼ਾਲਸ ਬਿਊਰੋ : ਸੰਗਰੂਰ ਜ਼ਿਮਨੀ ਚੋਣ ‘ਚ ਜਿੱਤ ਲਈ ਹਰ ਸਿਆਸੀ ਧਿਰ ਨੇ ਆਪਣੀ ਪੂਰੀ ਵਾਹ ਲਾਈ ਹੋਈ ਹੈ। ਇਸੇ ਕੜੀ ਤਹਿਤ ਭਾਜਪਾ ਆਗੂ ਤਰੁਣ ਚੁੱਘ ਨੇ ਬਰਨਾਲਾ ਦੇ ਕਸਬਾ ਭਦੌੜ ‘ਚ ਕੇਵਲ ਢਿੱਲੋਂ ਦੇ ਹੱਕ ‘ਚ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸੂਬੇ ਦੀ ‘ਆਪ’ ਸਰਕਾਰ ‘ਤੇ ਸਵਾਲ ਚੁੱਕੇ। ਚੁੱਘ ਨੇ ਕਿਹਾ ਕਿ, ਆਪਣੀ ਵਾਹੋ ਵਾਹੀ ਲਈ ਸਰਕਾਰ ਨੇ ਪੰਜਾਬ ‘ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗਾੜ ਦਿੱਤਾ ਹੈ। ਚੁੱਘ ਨੇ ਕਾਂਗਰਸ ‘ਤੇ ਵੀ ਤਿੱਖੇ ਵਾਰ ਕੀਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਇੱਕ ਡੁਬਦਾ ਹੋਇਆ ਜਹਾਜ਼ ਹੈ ਜਿਸ ਨੂੰ ਸਾਰੇ ਛੱਡ ਕੇ ਜਾ ਰਹੇ ਨੇ।