India

ਮੋਦੀ ਨੂੰ ਹਟਾਉਣ ਤੱਕ ਜਿੰਊਦਾ ਰਹਾਂਗਾ! ਕਾਂਗਰਸ ਪ੍ਰਧਾਨ ਰੈਲੀ ‘ਚ ਹੋਇਆ ਬੇਹੋਸ਼

ਬਿਉਰੋ ਰਿਪੋਰਟ – ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਜੰਮੂ ਕਸ਼ਮੀਰ (Jammu-Kashmir) ਵਿਚ ਪ੍ਰਚਾਰ ਦੌਰਾਨ ਬੇਹੋਸ਼ ਹੋ ਗਏ। ਖੜਗੇ ਕਠੂਆ ਜ਼ਿਲ੍ਹੇ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਦੱਸ ਦੇਈਏ ਕਿ ਖੜਗੇ ਕਾਂਸਟੇਬਲ ਨੂੰ ਸਰਧਾਂਜਲੀ ਦੇ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਭਾਸ਼ਣ ਦਿੰਦੇ ਸਮੇਂ ਉਨ੍ਹਾਂ ਦੀ ਆਵਾਜ਼ ਕਮਜ਼ੋਰ ਹੋ ਗਈ ਅਤੇ ਬੇਹੋਸ਼ ਹੋ ਗਏ। ਸਟੇਜ ‘ਤੇ ਖੜ੍ਹੇ ਲੋਕਾਂ ਵੱਲੋਂ ਖੜਗੇ ਨੂੰ ਸਹਾਰਾ ਦੇ ਕੇ ਬਿਠਾਇਆ ਗਿਆ।

ਇਸ ਤੋਂ ਬਾਅਦ ਜਦੋਂ ਉਹ ਠੀਕ ਹੋ ਕੇ ਵਾਪਸ ਪਰਤੇ ਤਾਂ ਉਨ੍ਹਾਂ ਕਿਹਾ ਕਿ ਉਹ 83 ਸਾਲ ਦੇ ਹੋ ਗਏ ਹਨ ਪਰ ਉਹ ਇੰਨੀ ਜਲਦੀ ਮਰਨ ਵਾਲੇ ਨਹੀਂ ਹਨ। ਉਹ ਜਦੋਂ ਤੱਕ ਮੋਦੀ ਨੂੰ ਨਹੀਂ ਹਟਾ ਲੈਂਦੇ ਉਸ ਸਮੇਂ ਤੱਕ ਉਹ ਜਿੰਦਾ ਰਹਿਣਗੇ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜ੍ਹੇ ਰਹਿਣਗੇ। ਉਹ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦਿਵਾਉਣ ਲਈ ਲੜਨਗੇ।

ਇਹ ਵੀ ਪੜ੍ਹੋ –  ਅਕਾਲੀ ਲੀਡਰ ਨੇ ਕੈਬਨਿਟ ਮੰਤਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ! SSP ਤੇ ਵੀ ਲਾਏ ਗੰਭੀਰ ਇਲਜ਼ਾਮ