The Khalas Tv Blog Punjab ਪੰਜਾਬ ਦੇ ਸਾਬਕਾ ਵਿਧਾਇਕ ਨਾਲ ਹੋਇਆ ਇਹ ਸਲੂਕ ! ਦਫਤਰ ਵਿੱਚ ਵੜਕੇ ਮੰਗੇ 50 ਲੱਖ
Punjab

ਪੰਜਾਬ ਦੇ ਸਾਬਕਾ ਵਿਧਾਇਕ ਨਾਲ ਹੋਇਆ ਇਹ ਸਲੂਕ ! ਦਫਤਰ ਵਿੱਚ ਵੜਕੇ ਮੰਗੇ 50 ਲੱਖ

ਬਿਉਰੋ ਰਿਪੋਰਟ : ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਚੁੱਕਾ ਹੈ ਅਤੇ ਮੁਲਜ਼ਮਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸਾਬਕਾ ਵਿਧਾਇਕਾਂ ਨੂੰ ਬੰਧਕ ਬਣਾ ਰਹੇ ਹਨ ਅਤੇ 50 ਲੱਖ ਦੀ ਫਿਰੌਤੀ ਮੰਗ ਰਹੇ ਹਨ । ਤਾਜ਼ਾ ਵਾਰਦਾਤ ਸਾਹਮਣੇ ਆਇਆ ਹੈ ਮਾਨਸਾ ਦੇ ਬੁਢਲਾਡਾ ਤੋਂ ਜਿੱਥੇ ਕਾਂਗਰਸ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੇ ਦਫਤਰ ਵਿੱਚ ਦਾਖਲ ਹੋਕੇ 3 ਮੁਲਜ਼ਮਾਂ ਨੇ ਉਨ੍ਹਾਂ ਨੂੰ ਬੰਧਕ ਬਣਾਇਆ ਅਤੇ ਕੁੱਟਮਾਰ ਕੀਤੀ। ਸਿਰਫ਼ ਇੰਨਾਂ ਹੀ ਨਹੀਂ ਛੱਡਣ ਦੇ ਲਈ 50 ਲੱਖ ਮੰਗੇ । ਇਹ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ  ।

ਇਸ ਵਜ੍ਹਾ ਨਾਲ ਬੰਧਕ ਬਣਾਇਆ

ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸ਼ਾਮ 4 ਵਜੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਆਪਣੇ ਦਫਤਰ ਵਿੱਚ ਬੈਠੇ ਸਨ ਤਾਂ 3 ਮੁਲਜ਼ਮ ਆਏ ਅਤੇ ਹਥਿਆਰ ਦੀ ਨੌਕ ‘ਤੇ ਉਨ੍ਹਾਂ ਤੋਂ 50 ਲੱਖ ਮੰਗਣ ਲੱਗ ਗਏ । ਜਦੋਂ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ 7 ਤੋਂ 8 ਹਜ਼ਾਰ ਹਨ ਤਾਂ ਉਨ੍ਹਾਂ ਨੇ ਸਾਬਕਾ ਵਿਧਾਇਕ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਧਮਕੀ ਦਿੱਤੀ ਕਿ 50 ਲੱਖ ਦਾ ਇੰਤਜ਼ਾਮ ਕਰਨ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹਾਈਵੇ ਬਣਾਉਣ ਵਾਲੇ ਠੇਕੇਦਾਰ ਦੇ ਮੁਲਾਜ਼ਮ ਸਨ ਜਿੰਨਾਂ ਨੂੰ ਪਤਾ ਚੱਲਿਆ ਕਿ ਹਾਈਵੇ ਦੀ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਵਿੱਚ ਮੰਗਤ ਰਾਏ ਬਾਂਸਲ ਨੂੰ 3 ਕਰੋੜ ਮਿਲੇ ਸਨ । ਇਸੇ ਲਈ ਉਹ 50 ਲੱਖ ਰੁਪਏ ਮੰਗਣ ਦੇ ਲਈ ਪਹੁੰਚੇ ਸਨ । ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਫੜ ਲਿਆ ਹੈ । ਪਰ ਇਹ ਵਾਰਦਾਤ ਆਪਣੇ ਆਪ ਵਿੱਚ ਹੀ ਹੈਰਾਨ ਕਰਨ ਵਾਲੀ ਹੈ ।

Exit mobile version