‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੀ ਪੰਜਾਬ ਅਤੇ ਗੋਆ ਇਕਾਈਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਚੰਡੀਗੜ ਵਿੱਖੇ ਅੱਜ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ਤੇ ਲਿਆ ਤੇ ਇੱਕ ਭ੍ਰਿਸ਼ਟ ਨੇਤਾ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਤੇ ਇਤ ਰਾਜ਼ ਜਾਹਿਰ ਕੀਤਾ। ਉਹਨਾਂ ਕਿਹਾ ਕਿ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਨਕਦੀ ਤੇ ਹੋਰ ਬਹੁਤ ਕੁਝ ਮਿਲਿਆ ਹੈ ਪਰ ਮੁੱਖ ਮੰਤਰੀ ਖੁੱਦ ਨੂੰ ਨਿ ਰਦੋਸ਼ ਦੱਸ ਰਹੇ ਹਨ।
ਉਹਨਾਂ ਨੂੰ ਅਗੇ ਆਉਣ ਦੀ ਕਿ ਲੋੜ ਹੈ,ਜਦੋਂ ਉਹਨਾਂ ਦੇ ਰਿਸ਼ਤੇਦਾਰ ਹੀ ਸਭ ਕਸਰਾਂ ਕੱਢੀ ਜਾਂਦੇ ਨੇ। ਕਾਂਗਰਸ ਹਾਈ ਕਮਾਂਡ ਦੀ ਸੋਚ ਇੰਨੀ ਕਿਉਂ ਗਿਰ ਗਈ ਹੈ ਕਿ ਉਹਨਾਂ ਇੱਕ ਰੇਤਾ ਚੋ ਰ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨ ਕਰ ਦਿਤਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਹੈ ਕਿ ਸੂਬੇ ਵਿੱਚ ਹੁੰਦੀ ਨਾਜ਼ਾ ਇਜ਼ ਮਾਈ ਨਿੰਗ ਵਿੱਚ ਚੰਨੀ ਦਾ ਪੂਰਾ ਹੱਥ ਹੈ।
ਇਸ ਪ੍ਰੈਸ ਕਾਨਫ੍ਰੰਸ ਦੋਰਾਨ ਉਹਨਾਂ ਹੋਰ ਬੋਲਦਿਆਂ ਕਿਹਾ ਕਿ ਆਪ ਸਰਕਾਰ ਦੀਆਂ ਦਿੱਲੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਦੇਖ ਕੇ ਸਾਬਕਾ ਪ੍ਰਧਾਨ ਮੁਹਾਲੀ ਬਾਰ ਕੌਂਸਲ ਅਮਰਜੀਤ ਸਿੰਘ ਲੋਂਗੀਆ ਤੇ ਉਹਨਾਂ ਦੀ ਪੂਰੀ ਟੀਮ ਅਤੇ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉਪ-ਜਿਲ੍ਹਾ ਪ੍ਰਧਾਨ ਸੋਹਣ ਸਿੰਘ ਖੋਖਰ ਨੇ ਵੀ ਆਪ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ।
ਪ੍ਰੈਸ ਕਾਨਫ੍ਰੰਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਬਾਕਿ ਪਾਰਟੀ ਵਰਕਰਾਂ ਨਾਲ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।