ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ(AAP MLA Sukhveer Maisar Khana) ਵੱਲੋਂ ਨਜਾਇਜ ਮਾਈਨਿੰਗ(Illegal mining case) ਦਾ ਵਿਰੋਧ ਕਰਨ ਕਾਰਨ ਉਨ੍ਹਾਂ ‘ਤੇ ਟਰੈਕਟਰ ਚੜ੍ਹਾਉਣ ਵਾਲੇ ਲਾਏ ਦੋਸ਼ਾਂ ਦਾ ਮਾਮਲਾ ਤੂਲ ਫੜ ਰਿਹਾ ਹੈ। ਜਿੱਥੇ ਕਿਸਾਨਾਂ ਨੇ ਇਸਨੂੰ ਵਿਧਾਇਕ ਵੱਲੋਂ ਝੂਠਾ ਮਾਮਲਾ ਕਰਾਰ ਦੇ ਕੇ ਐਮਐੱਲਏ ਵੱਲੋਂ ਪ੍ਰਸਿੱਧੀ ਹਾਸਲ ਕਰਨ ਕਰਾਰ ਦਿੱਤਾ ਹੈ, ਉੱਥੇ ਹੀ ਹੀ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ( Sukhpal khaira) ਵੀ ਕਿਸਾਨਾਂ ਦੇ ਪੱਖ ਵਿੱਚ ਆ ਗਏ ਹਨ। ਖਹਿਰਾ ਨੇ ਇਸ ਮਾਮਲੇ ਵਿੱਚ ਕਿਸਾਨਾਂ ਤੇ ਕੇਸ ਦਰਜ ਕਰਨ ਉੱਤੇ ਵਿਰੋਧ ਜਤਾਇਆ ਹੈ।
ਸੁਖਪਾਲ ਖਹਿਰਾ ਨੇ ਟਵੀਟ ਵਿੱਚ ਕਿਹਾ ‘’ਆਪ’ ਵਿਧਾਇਕ ਦੀਆਂ ਬੇਬੁਨਿਆਦ ਸ਼ਿਕਾਇਤਾਂ ‘ਤੇ ਸਰਕਾਰ ਬੀ.ਕੇ.ਯੂ ਦੇ ਕਿਸਾਨਾਂ ਵਿਰੁੱਧ ਝੂਠੀ ਐਫਆਈਆਰ ਦਰਜ ਕਰ ਰਹੀ ਹੈ। ਮੈਂ ਮੌੜ ਦੇ ਵਿਧਾਇਕ ਵੱਲੋਂ ਕਿਸਾਨਾਂ ਵਿਰੁੱਧ ਲਾਏ ਬੇਬੁਨਿਆਦ ਦੋਸ਼ਾਂ ਦੀ ਸਖ਼ਤ ਨਿਖੇਧੀ ਕਰਦਾ ਹਾਂ ਅਤੇ ਐਫਆਈਆਰ ਵਾਪਸ ਲੈਣ ਦੀ ਮੰਗ ਕਰਦਾ ਹਾਂ।‘
Not satisfied by misusing police to settle scores with his political opponents now @BhagwantMann govt is registering false Fir’s against Bku farmers on frivolous complaints by Aap Mla.I strongly condemn d baseless allegations of Maur Mla against farmers & demand withdrawal of Fir pic.twitter.com/khbdu1zBdh
— Sukhpal Singh Khaira (@SukhpalKhaira) September 10, 2022
ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਮਿੱਟੀ ਪਾ ਰਹੇ ਹਨ। ਕਿਸੇ ਨੇ ਵੀ ਵਿਧਾਇਕ ਨੂੰ ਢਾਹ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਪ੍ਰਸਿੱਧੀ ਹਾਸਲ ਕਰਨ ਲਈ ਝੂਠੇ ਇਲਜ਼ਾਮ ਲਗਾ ਰਿਹਾ ਹੈ।
ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ‘ਤੇ ਕਿਹਾ ਕਿ ਬਠਿੰਡਾ ਜਿਲ੍ਹੇ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੇ ਖੇਤ ਵਿੱਚ ਨਹਿਰੀ ਪਾਣੀ ਲੱਗਣ ਦੇ ਯੋਗ ਕਰਨ ਲਈ ਮਿੱਟੀ ਚੱਕੀ ਜਾ ਰਹੀ ਸੀ,ਮੌੜ ਹਲਕੇ ਦੇ ਵਿਧਾਇਕ ਸੁਖਬੀਰ ਮਾਇਸਰਖਾਨਾ ਨੇ ਨਜ਼ਾਇਜ਼ ਮਾਈਨਿੰਗ ਐਕਟ ਦੀ ਦੁਰਵਰਤੋਂ ਕਰਕੇ ਖੇਤ ਟਰੈਕਟਰ ਮਾਰਚ ਤੇ ਪਰਚਾ ਦਰਜ਼ ਕਲਵਾ ਦਿੱਤਾ, ਜਿਸ ਨੂੰ ਰੱਦ ਕਰਵਾਉਣ ਲਈ ਅਤੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਵਾਉਣ ਅਤੇ ਜ਼ਬਤ ਮਸ਼ੀਨਰੀ ਛਡਵਾਉਣ ਲਈ ਕੱਲ੍ਹ (10 ਸਤੰਬਰ) ਨੂੰ ਮੌੜ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ।
ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਵਿਧਾਇਕ ਨੇ ਵੀਰਵਾਰ ਰਾਤ ਨੂੰ ਰੇਤ ਨਾਲ ਭਰਿਆ ਟਰੈਕਟਰ-ਟ੍ਰੇਲਰ ਦੇਖਿਆ। ਉਨ੍ਹਾਂ ਨੇ ਕਿਸਾਨਾਂ ‘ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਾਏ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਹੰਗਾਮਾ ਹੋ ਗਿਆ। ਵਿਧਾਇਕ ਨੇ ਕੋਟਫੱਤਾ ਦੇ ਐੱਸਐੱਚਓ ਨੂੰ ਫੋਨ ਕਰਕੇ ਮੌਕੇ ’ਤੇ ਪੁੱਜਣ ਲਈ ਕਿਹਾ ਪਰ ਉਹ ਅਜਿਹਾ ਕਰਨ ਵਿੱਚ ਅਸਫ਼ਲ ਰਹੇ। ਇਸ ਤੋਂ ਨਾਰਾਜ਼ ਹੋ ਕੇ ਵਿਧਾਇਕ ਨੇ ਬਠਿੰਡਾ ਦੇ ਐਸਐਸਪੀ ਜੇ ਐਲਨਚੇਜ਼ੀਅਨ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਸਬੰਧਤ ਐਸਐਚਓ ਨੂੰ ਮੁਅੱਤਲ ਕਰ ਦਿੱਤਾ। ਬਾਅਦ ‘ਚ ਥਾਣਾ ਮੌੜ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਇੱਕ ਟਰੈਕਟਰ-ਟਰਾਲੀ ਵੀ ਜ਼ਬਤ ਕਰ ਲਈ।ਪੁਲਿਸ ਨੇ ਤਿੰਨ ਕਿਸਾਨਾਂ ਸੁਖਬੀਰ ਸਿੰਘ, ਗੁਰਮੇਲ ਸਿੰਘ ਅਤੇ ਜੀਤਾ ਸਿੰਘ ਖ਼ਿਲਾਫ਼ ਮਾਈਨਿੰਗ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਉੱਧਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਸੀ ਕਿ ਉੱਚੀਆਂ ਜ਼ਮੀਨਾਂ ਨੂੰ ਲੈਵਲ ਕਰਨ ਲਈ ਅਕਸਰ ਕਿਸਾਨ ਮਿੱਟੀ ਪੱਟ ਦੇ ਰਹਿੰਦੇ ਹਨ। ਇਸ ਵਿੱਚ ਮਾਈਨਿੰਗ ਵਾਲੀ ਕੋਈ ਗੱਲ ਨਹੀਂ ਹੈ। ਕੁੱਝ ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਦੀ ਹਮਾਇਤ ਵਿੱਚ ਉਤਰ ਆਈਆਂ ਹਨ।
ਇਹ ਵੀ ਪੜ੍ਹੋ : ਆਪ MLA ’ਤੇ ਟਰੈਕਟਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼, ਦੱਸੀ ਸਾਰੀ ਘਟਨਾ
ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕਿਸੇ ਨੇ ਵੀ ਵਿਧਾਇਕ ਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸ਼ੋਹਰਤ ਹਾਸਲ ਕਰਨ ਲਈ ਉਨ੍ਹਾਂ ’ਤੇ ਝੂਠੇ ਦੋਸ਼ ਲਾਏ। ਬੀਕੇਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਐਸਐਸਪੀ ਨਾਲ ਗੱਲ ਕੀਤੀ ਹੈ ਅਤੇ ਉਹ ਅੱਜ ਨੂੰ ਉਨ੍ਹਾਂ ਨੂੰ ਮਿਲਣਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੌੜ ਥਾਣੇ ਦੇ ਬਾਹਰ ‘ਆਪ’ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੇਸ ਰੱਦ ਕਰਨ ਅਤੇ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ।