India Lok Sabha Election 2024

ਕਾਂਗਰਸੀ ਲੀਡਰ ਹਰੀਸ਼ ਰਾਵਤ ਨੇ ਕੀਤਾ ਜਿੱਤ ਦਾ ਦਾਅਵਾ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਆਰ ਕਾਂਗਰਸੀ ਲੀਡਰ ਹਰੀਸ਼ ਰਾਵਤ ਨੇ ਪਾਰਟੀ ਦੀ ਜਿੱਤ ਦਾ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਇਕ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਪਾਰਟੀ ਜਿੱਤ ਰਹੀ ਹੈ। ਰਾਵਤ ਨੇ ਕਿਹਾ ਕਿ ਉਤਰਾਖੰਡ ਸਮੇਤ ਇੰਡੀਆ ਗਠਜੋੜ ਪੂਰੇ ਦੇਸ਼ ਵਿੱਚ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਰਾਹੀਂ ਲੋਕਾਂ ’ਤੇ ਮਨੋਵਿਗਆਨਿਕ ਅਸਰ ਪਾਇਆ ਜਾ ਰਿਹਾ ਹੈ। ਇਸ ਐਗਜ਼ਿਟ ਪੋਲਾਂ ਦਾ ਕਾਂਗਰਸ ਉੱਪਰ ਕੋਈ ਅਸਰ ਨਹੀਂ ਹੈ।