SFJ ਦੇ ਮੁਖੀ ਪੰਨੂ ਦੇ ਚੰਡੀਗੜ੍ਹ ਸੈਕਟਰ 15 ਵਾਲੇ ਘਰ ‘ਤੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਨੇ ਤਿਰੰਗਾ ਲਹਿਰਾਇਆ
‘ਦ ਖ਼ਾਲਸ ਬਿਊਰੋ : 15 ਅਗਸਤ ‘ਤੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਖਾ ਲਿਸਤਾਨੀ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਸੀ ਇਸ ਦੇ ਲਈ ਉਸ ਨੇ ਇਨਾਮ ਵੀ ਰੱਖਿਆ ਸੀ ਪਰ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਉਨ੍ਹਾਂ ਜਵਾਬ ਦੇ ਦਿੱਤਾ ਹੈ। ਮੰਡ ਚੰਡੀਗੜ੍ਹ ਦੇ ਸੈਕਟਰ 15 ਵਿੱਚ ਮੌਜੂਦ ਗੁਰਪਤਵੰਤ ਸਿੰਘ ਪੰਨੂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਘਰ ਤਿਰੰਗਾ ਲਹਿਰਾ ਦਿੱਤਾ। ਇਸ ਕੋਠੀ ਦੇ ਬਾਹਰ ਜਾਂਚ ਏਜੰਸੀ NIA ਦਾ ਨੋਟਿਸ ਲੱਗਿਆ ਸੀ। ਘਰ ਦੇ ਬਾਹਰ ਸੁਰੱਖਿਆ ਗਾਰਡ ਵੀ ਮੌਜੂਦ ਸੀ ਜਿਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਤਨਖ਼ਾਹ ਹਰ ਮਹੀਨੇ ਆ ਜਾਂਦੀ ਹੈ ਪਰ ਕੋਠੀ ਵਿੱਚ ਕੋਈ ਨਹੀਂ ਆਉਂਦਾ ਜਾਂਦਾ ।
ਦਾਦੂਵਾਲ ਦੀ ਨੌਜਵਾਨਾਂ ਨੂੰ ਅਪੀਲ
ਪਿਛਲੇ 3-4 ਸਾਲਾਂ ਤੋਂ ਗੁਰਪਤਵੰਤ ਸਿੰਘ ਪੰਨੂ ਵੱਲੋਂ ਹਰ ਵਾਰ 15 ਅਗਸਤ ਅਤੇ 26 ਜਨਵਰੀ ਨੂੰ ਸਰਕਾਰੀ ਬਿਲਡਿੰਗਾਂ ‘ਤੇ ਖਾ ਲਿਸਤਾਨੀ ਝੰਡੇ ਲਹਿਰਾਉਣ ਅਤੇ ਦੀਵਾਰਾਂ ‘ਤੇ ਖਾ ਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿੱਖਣ ਲਈ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਹੈ, ਸਰਕਾਰੀ ਬਿਲਡਿੰਗਾਂ ‘ਤੇ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਕਈ ਨੌਜਵਾਨ ਗ੍ਰਿਫਤਾਰ ਹੋ ਚੁੱਕੇ ਅਤੇ 2 ਤੋਂ 3 ਸਾਲਾਂ ਤੋਂ ਜੇਲ੍ਹ ਵਿੱਚ ਹਨ।
ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਇਸੇ ਲਈ HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬਿਨਾਂ ਪੰਨੂ ਦਾ ਨਾਂ ਲਏ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਜਿਹੇ ਲਾਲਚ ਵਿੱਚ ਨਾ ਆਉਣ ਅਤੇ ਅਜਿਹੀ ਕੋਈ ਹਰਕਤ ਨਾਂ ਕਰਨ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਏ ਅਤੇ ਪਰਿਵਾਰ ਬਾਹਰ ਰੁਲਦਾ ਰਹੇ। ਉਨ੍ਹਾਂ ਨੇ ਕਿਹਾ ਹੁਣ ਤੱਕ ਕਈ ਪਰਿਵਾਰ ਇਸੇ ਤਰ੍ਹਾਂ ਬਰਬਾਦ ਹੋ ਚੁੱਕੇ ਹਨ । ਮਾਂ ਪਿਊ ਉਨ੍ਹਾਂ ਕੋਲ ਮਦਦ ਮੰਗਣ ਆਉਂਦੇ ਹਨ ਪਰ ਕਾਨੂੰਨੀ ਪ੍ਰਕਿਆ ਵਿੱਚ ਉਲਝੇ ਹੋਣ ਦੀ ਵਜ੍ਹਾ ਕਰਕੇ ਨੌਜਵਾਨਾਂ ਨੂੰ ਜੇਲ੍ਹ ਤੋਂ ਕੱਢਣਾ ਮੁਸ਼ਕਿਲੀ ਹੁੰਦਾ ਹੈ ।