ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅੱਜ ਜਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ (AAP) ਦੀ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਨੇਤਾ ਪ੍ਰਤਿਪੱਖ ਪ੍ਰਤਾਪ ਬਾਜਵਾ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਪਾਰੀ ਕਹਿਣ ‘ਤੇ ਮਾਫ਼ੀ ਮੰਗਣ ਲਈ ਕਹਿਣ ‘ਤੇ ਮਾਹੌਲ ਹੋਰ ਵੀ ਗਰਮ ਹੋ ਗਿਆ।
ਕਾਂਗਰਸ ਦੇ ਵਾਕ ਆਊਟ ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਕੋਲ ਬਜਟ ਉੱਪਰ ਕਰਨ ਲਈ ਕੋਈ ਗੱਲ ਨਹੀਂ ਹੈ। ਇਸ ਕਰਕੇ ਉਹ ਵਾਕ ਆਉਟ ਭੱਜ ਰਹੀ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਇਹ ਬਿਆਨ ਪੂਰੀ ਕਾਂਗਰਸ ਦਾ ਹੈ ਜਾਂ ਸਿਰਫ਼ ਪ੍ਰਤਾਪ ਸਿੰਘ ਬਾਜਵਾ ਦੀ ਨਿੱਜੀ ਰਾਏ ਹੈ?
ਕਾਂਗਰਸ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਲਈ ਭਾਰਤ ਰਤਨ ਦੀ ਮੰਗ ਕਰ ਚੁੱਕੀ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਸਦਨ ’ਚ ਮੁੱਲਾਂਪੁਰ ਦਾਖਾ ਨੂੰ ਤਹਿਸੀਲ ਬਣਾਉਣ ਦਾ ਮੁੱਦਾ ਚੁੱਕਿਆ । ਮਨਪ੍ਰੀਤ ਸਿੰਘ ਇਆਲੀ ਨੇ ਪੁੱਛਿਆ ਕਿ ਮੁੱਲਾਂਪੁਰ ਦਾਖਾ ਨੂੰ ਤਹਿਸੀਲ ਕਦੋਂ ਬਣਾਇਆ ਜਾਵੇਗਾ? ਉਨ੍ਹਾਂ ਕਿਹਾ ਕਿ ਜਦੋਂ ਹੱਦਬੰਦੀ ਹੋਈ, ਤਾਂ ਕਈ ਨਵੇਂ ਸਬ-ਡਿਵੀਜ਼ਨ ਬਣਾਏ ਗਏ। ਇਸ ਇਲਾਕੇ ਨੂੰ ਵੀ ਤਹਿਸੀਲ ਬਣਾਇਆ ਜਾਣਾ ਚਾਹੀਦਾ ਹੈ। ਇਸ ’ਤੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ ਤਹਿਸੀਲ ਬਣਾਉਣ ਲਈ ਚਾਰ ਤੋਂ ਸੱਤ ਕਾਨੂੰਨਗੋ ਸਰਕਲ ਹੋਣੇ ਚਾਹੀਦੇ ਹਨ। ਜਦੋਂ ਕਿ ਇਸ ਖੇਤਰ ਵਿਚ ਸਿਰਫ਼ ਦੋ ਕਾਨੂੰਨਗੋ ਅਤੇ 19 ਪਟਵਾਰ ਸਰਕਲ ਹਨ। ਫਿਰ ਵੀ, ਸਰਕਾਰ ਇਸ ਪ੍ਰਸਤਾਵ ’ਤੇ ਵਿਚਾਰ ਕਰ ਸਕਦੀ ਹੈ।
ਪ੍ਰਤਾਪ ਬਾਜਵਾ ਦੇ ਬਿਆਨ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੁੜ ਹੰਗਾਮੇਬਾਜ਼ੀ ਕੀਤੀ, ਜਿਸ ਮਗਰੋਂ ਸਦਨ ਨੂੰ ਮੁੜ 15 ਮਿੰਟ ਲਈ ਮੁਲਤਵੀ ਕਰਨਾ ਪਿਆ।
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਲੈਕੇ ਕੀਤੀ ਹੋਈ ਟਿੱਪਣੀ ਨੂੰ ਲੈਕੇ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਸਰਕਾਰ ਨੇ ਨਿੰਦਾ ਮਤਾ ਕੀਤਾ ਪਾਸ