India

ਕਾਂਗਰਸ ਦੀ ਲੜਕੀ ਹੂੰ ਲੜ ਸਕਤੀ ਹੂੰ ਮੁਹਿੰਮ ਦੀ ਪੋਸਟਰ ਗਰਲ ਭਾਜਪਾ ‘ਚ ਸ਼ਾਮਲ

ਦ ਖ਼ਾਲਸ ਬਿਊਰੋ : ਯੂਪੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਕਾਂਗਰਸ ਦੀ ‘ਲੜਕੀ ਹੂੰ ਲੜ ਸਕਤੀ ਹੂੰ’ ਮੁਹਿੰਮ ਦੀ ਪੋਸਟਰ ਗਰਲ ਪ੍ਰਿਯਕਾਂ ਮੌਰਿਆ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ। ਪ੍ਰਿਅੰਕਾ ਮੌਰੀਆ ਨੂੰ ਟਿਕਟ ਤੋਂ ਇਨਕਾਰ ਕੀਤੇ ਜਾਣ ਤੋਂ ਉਹ ਬਾਅਦ ਕਾਂਗਰਸ ਤੋਂ ਭਾਜਪਾ ਵਿੱਚ ਆ ਗਈ। ਉਹ ਯੂਪੀ ਮਹਿਲਾ ਕਾਂਗਰਸ ਦੀ ਉਪ ਪ੍ਰਧਾਨ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ‘ਲੜਕੀ ਹੂੰ ਲੜ ਸਕਤੀ ਹੂੰ’ ਮੁਹਿੰਮ ਦੀ ਪੋਸਟਰ ਗਰਲ ਹੈ।