Punjab

ਡੇਢ ਮਹੀਨੇ ‘ਚ ਪੰਜਾਬ ਦੇ ਚੌਥੇ ਸਾਬਕਾ ਵਿਧਾਇਕ ਨੂੰ ਮਿਲੀ ਜਾਨ ਤੋਂ ਮਾ ਰਨ ਦੀ ਧ ਮਕੀ ! ਸਵਾਲਾਂ ‘ਚ ਪੁਲਿ ਸ

ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੋਂ ਫੋਨ ਤੇ ਮੰਗੀ ਗਈ ਫਿਰੌਤੀ

ਦ ਖ਼ਾਲਸ ਬਿਊਰੋ : ਸਾਬਕਾ ਵਿਧਾਇਕਾਂ ਦੀ ਸੁਰੱਖਿਆ ਘੱਟ ਕਰਨ ਤੋਂ ਬਾਅਦ ਲਗਾਤਾਰ ਧਮ ਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਡੇਢ ਮਹੀਨੇ ਦੇ ਅੰਦਰ ਚੌਥੇ ਵਿਧਾਇਕ ਨੂੰ ਧਮ ਕੀ ਮਿਲੀ ਹੈ। ਰਾਜਪੁਰਾ ਤੋਂ ਕਾਂਗਰਸ ਦੇ ਤਿੰਨ ਵਾਰ ਦੇ ਜੇਤੂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਧਮ ਕੀ ਵਾਲੇ ਫੋਨ ਕਾਲ ਆਏ ਹਨ। ਧਮ ਕੀ ਦੇਣ ਵਾਲੇ ਨੇ ਫਿਰੌਤੀ ਦੀ ਮੰਗ ਕੀਤੀ ਹੈ। ਸਿਰਫ਼ ਇੰਨਾਂ ਹੀ ਪੈਸਾ ਨਾ ਮਿਲਣ ‘ਤੇ ਜਾ ਨ ਤੋਂ ਮਾ ਰਨ ਦੀ ਧਮ ਕੀ ਦਿੱਤੀ ਗਈ ਹੈ।

ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ

ਕੰਬੋਜ ਨੂੰ ਪਹਿਲੀ ਕਾਲ 15 ਜੂਨ ਨੂੰ ਆਈ ਸੀ, ਇਸ ਤੋਂ ਬਾਅਦ ਵੀ ਫੋਨ ਕਾਲ ਆ ਰਹੇ ਹਨ। ਕੰਬੋਜ ਮੁਤਾਬਿਕ ਉਨ੍ਹਾਂ ਨੇ ਇਸ ਬਾਰੇ ਡੀਜੀਪੀ ਅਤੇ SSP ਨੂੰ ਵੀ ਜਾਣਕਾਰੀ ਦਿੱਤੀ ਸੀ ਪਰ ਹੁਣ ਤੱਕ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਸਾਬਕਾ ਵਿਧਾਇਕ ਮੁਤਾਬਿਕ ਉਨ੍ਹਾਂ ਦੇ ਨਿੱਜੀ whatsapp ਨੰਬਰ ‘ਤੇ ਗੈਂ ਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਾਝਾ ਹਲਕੇ ਦੇ 2 ਕਾਂਗਰਸੀ ਅਤੇ 1 ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਗੈਂਗ ਸਟਰਾਂ ਵੱਲੋਂ ਧ ਮਕੀ ਮਿਲਣ ਦੀ ਸ਼ਿਕਾਇਤ ਕੀਤੀ ਸੀ ।

3 ਵਿਧਾਇਕਾਂ ਨੂੰ ਪਹਿਲਾਂ ਮਿਲੀ ਧਮ ਕੀ

ਸਾਬਕਾ ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਸਭ ਤੋਂ ਪਹਿਲਾਂ ਧ ਮਕੀ ਵਾਲੇ ਫੋਨ ਦੀ ਸ਼ਿਕਾਇਤ ਕੀਤੀ ਸੀ। ਮਾਨ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵੀ ਘੱਟ ਕੀਤੀ ਸੀ। ਇਸ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਵੀ ਗੈਂ ਗਸਟਰਾਂ ਤੋਂ ਧ ਮਕੀ ਦਾ ਇਲ ਜ਼ਾਮ ਲਗਾਇਆ ਸੀ। ਉਹ ਅਜਨਾਲਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਨ। ਗੈਂ ਗਸਟਰਾਂ ਵੱਲੋਂ ਅਜਨਾਲਾ ਹਲਕੇ ਤੋਂ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਹਰਪਰਤਾਪ ਸਿੰਘ ਨੂੰ whatsapp ‘ਤੇ ਧਮ ਕੀ ਦਿੱਤੀ ਗਈ। ਉਨ੍ਹਾਂ ਤੋਂ 1 0 ਲੱਖ ਦੀ ਮੰਗ ਕੀਤੀ ਗਈ ਸੀ।

ਇੰਨ੍ਹਾ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ IPC ਦੀ ਧਾਰਾ 387,506 ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਸਿਰਫ਼ ਸਿਆਸਤਦਾਨਾਂ ਨੂੰ ਹੀ ਨਹੀਂ ਕਈ ਵਪਾਰੀਆਂ ਨੂੰ ਵੀ ਗੈਂ ਗਸਟਰਾਂ ਵੱਲੋਂ ਧਮ ਕੀ ਵਾਲੇ ਫੋਨ ਆਉਣ ਦੀ ਸ਼ਿਕਾਇਤ ਦਰਜ ਹੋਈ ਹੈ। ਖ਼ਾਸ ਕਰਕੇ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਧਮ ਕੀ ਵਾਲੇ ਫੋਨ ਦੀ ਗਿਣਤੀ ਵੱਧ ਗਈ ਹੈ। ਇੰਨਾ ਵਿੱਚੋ ਜ਼ਿਆਦਾਤਰ ਮੁਲ ਜ਼ਮ ਲਾਰੈਂਸ ਬਿਸ਼ਨੋਈ ਗੈਂ ਗ ਦਾ ਹਵਾਲਾ ਦੇ ਰਹੇ ਹਨ। ਪੁ ਲਿਸ ਦੀ ਜਾਂਚ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ ਸੁਰੱਖਿਆ ਲੈਣ ਜਾਂ ਫਿਰ ਹਥਿ ਆਰਾਂ ਦਾ ਲਾਇਸੈਂਸ ਬਣਵਾਉਣ ਲਈ ਫੇਕ ਕਾਲ ਕਰਵਾਇਆ ਗਈਆਂ ਸਨ ।

ਮੌਜੂਦਾ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਗੈਂ ਗਸਟਰਾਂ ਖਿਲਾ ਫ਼ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਪੂਰੇ ਪੰਜਾਬ ਵਿੱਚ ਛਾ ਪੇ ਮਾ ਰੀ ਕੀਤੀ ਗਈ ਜਿਸ ਦਾ ਮਕਸਦ ਸੀ ਗੈਂ ਗਸਟਰਾਂ ਨੂੰ ਪਨਾਹ ਦੇਣ ਵਾਲਿਆਂ ਦੀ ਪਛਾਣ ਕੀਤੀ ਜਾਵੇ ਅਤੇ ਡਰੱਗ ਸਮੱਗਲਰਾਂ ਨੂੰ ਫੜਿਆ ਜਾਵੇ। ਸਿਰਫ਼ ਇੰਨਾਂ ਹੀ ਨਹੀਂ ਰੇਡ ਤੋਂ ਬਾਅਦ ਡੀਜੀਪੀ ਨੇ ਗੈਂ ਗਸਟਰਾਂ ਨੂੰ ਚਿਤਾ ਵਨੀ ਦਿੰਦੇ ਹੋਏ ਕਿਹਾ ਸੀ ਕਿ ਉਹ ਪੰਜਾਬ ਛੱਡ ਦੇਣ ਨਹੀਂ ਤਾਂ ਪੰਜਾਬ ਪੁਲਿਸ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਏਗੀ ।