‘ਦ ਖਾਲਸ ਬਿਉਰੋ:ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਅੱਜ ਬੈਠਕ ਹੋਣ ਜਾ ਰਹੀ ਹੈ,ਜਿਸ ਵਿੱਚ ਅਲਗ-ਅਲਗ ਸੂਬਿਆਂ ਦੇ ਕੁੱਝ ਲੀਡਰਾਂ ਦੀਆਂ ਸ਼ਿਕਾਇਤਾਂ ‘ਤੇ ਚਰਚਾ ਕੀਤੀ ਜਾਵੇਗੀ। ਇਹਨਾਂ ਲੀਡਰਾਂ ਵਿੱਚ ਪੰਜਾਬ ਦੇ ਆਗੂ ਸੁਨੀਲ ਜਾਖੜ ਵੀ ਸ਼ਾਮਲ ਹਨ ਤੇ ਉਹਨਾਂ ਤੋਂ ਇਲਾਵਾ ਕੇਰਲਾ ਦੇ ਆਗੂ ਕੇ ਵੀ ਥਾਮਸ ਤੇ ਮਿਜ਼ੋਰਮ ਦੇ ਕੁਝ ਪਾਰਟੀ ਆਗੂਆਂ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ’ਤੇ ਚਰਚਾ ਕੀਤੀ ਜਾਵੇਗੀ।
ਇਹ ਮੀਟਿੰਗ 12 ਵਜੇ ਹੋਵੇਗੀ ਪਰ ਜਗਾ ਬਾਰੇ ਹਾਲੇ ਤੱਕ ਕੁੱਝ ਵੀ ਖ਼ੁਲਾਸਾ ਨਹੀਂ ਹੋਇਆ ਹੈ। ਸੁਨੀਲ ਜਾਖੜ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਜਾਤੀਸੂਚਕ ਟਿੱਪਣੀਆਂ ਕਰਨ ਦਾ ਦੋਸ਼ ਹੋਣ ਕਾਰਣ ਉਸ ਦੇ ਖਿਲਾਫ ਪਾਰਟੀ ਇੰਚਾਰਜ ਹਰੀਸ਼ ਚੌਧਰੀ ਨੇ ਚਿੱਠੀ ਲਿਖੀ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ ।
![](https://khalastv.com/wp-content/uploads/2022/04/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-44.jpg)