ਬਿਉਰੋ ਰਿਪੋਰਟ – ਚੰਡੀਗੜ ਮੇਅਰ ਚੋਣ ਤੋਂ ਪਹਿਲਾਂ ਦਲ ਬਦਲੀਆ ਦਾ ਦੌਰ ਜਾਰੀ ਹੈ ਤੇ ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸੀ ਕੌਂਸਲਰ ਗੁਰਬਖਸ਼ ਰਾਵਤ ਮੇਅਰ ਚੋਣਾਂ ਤੋਂ ਅਹਿਨ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਈ। ਗੁਰਬਖਸ ਰਾਵਤ ਵਾਰਡ ਨੰਬਰ 27 ਤੋਂ ਕਾਂਗਰਸੀ ਕੌਂਸਲਰ ਹੈ ਤੇ ਉਹ ਅੱਜ ਭਾਜਪਾ ਦਫ਼ਤਰ ਪਹੁੰਚੀ ਤੇ ਪਾਰਟੀ ‘ਚ ਸ਼ਾਮਲ ਹੋ ਗਏ। ਚੰਡੀਗੜ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਂਣ 30 ਜਨਵਰੀ ਨੂੰ ਹੋਵੇਗੀ ਤੇ ਕਾਂਗਰਸ ਤੇ ਆਮ ਆਮਦੀ ਪਾਰਟੀ ਮਿਲ ਕੇ ਭਾਜਪਾ ਖਿਲਾਫ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਪ੍ਰੇਮ ਲਤਾ ਨੂੰ ਆਪਣਾ ਉਮੀਦਵਾਰ ਬਣਾਇਆ ਤੇ ਭਾਜਪਾ ਵੱਲ਼ੋਂ ਹਰਪ੍ਰੀਤ ਕੌਰ ਬਬਲਾ ਮੈਦਾਨ ‘ਚ ਹਨ।
ਇਹ ਵੀ ਪੜ੍ਹੋ – 7 ਮੈਂਬਰੀ ਕਮੇਟੀ ਨੂੰ ਬਹਾਲ ਕਰਕੇ ਮੁੜ ਤੋਂ ਕਾਰਜਸੀਲ ਕੀਤਾ ਜਾਵੇ