ਕਾਂਗਰਸ ਲੋਕ ਸਭਾ ਚੋਣਾਂ (Lok Sabha Election) ਜਿੱਤਣ ਲਈ ਪੂਰਾ ਜ਼ੋਰ ਲਗਾ ਰਹੀ ਹੈ, ਜਿਸ ਦੇ ਤਹਿਤ ਪਾਰਟੀ ਵੱਲੋਂ ਭਾਜਪਾ (BJP) ਵਿਰੋਧੀ ਪਾਰਟੀਆਂ ਨਾਲ ਮਿਲ ਕੇ ਇੰਡੀਆ ਗਠਜੋੜ (India Alliance) ਬਣਾ ਕੇ ਚੋਣਾਂ ਲੜੀਆ ਜਾ ਰਹੀਆਂ ਹਨ। ਪਰ ਕਾਂਗਰਸ ਪਾਰਟੀ ਨੂੰ ਆਪਣੇ ਉਮੀਦਵਾਰਾਂ ਵੱਲੋਂ ਹੀ ਖੋਰਾ ਲਗਾਇਆ ਜਾ ਰਿਹਾ ਹੈ। ਕਾਂਗਰਸ ਦੇ ਲੀਡਰ ਅਕਸ਼ੇ ਕਾਂਤੀ ਬਾਮ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਇੰਦੌਰ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ।
ਕਾਂਗਰਸ ਨੇ ਇੰਦੌਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੌਜੂਦਾ ਸਾਂਸਦ ਸ਼ੰਕਰ ਲਾਲਵਾਨੀ ਦੇ ਖਿਲਾਫ ਬਾਮ ਨੂੰ ਮੈਦਾਨ ‘ਚ ਉਤਾਰਿਆ ਸੀ, ਜਿੱਥੇ ਚੌਥੇ ਪੜਾਅ ‘ਚ 13 ਮਈ ਨੂੰ ਵੋਟਿੰਗ ਹੋਣੀ ਹੈ। ਅਕਸ਼ੇ ਕਾਂਤੀ ਬਾਮ ਦਾ ਨਾਮਜ਼ਦਗੀ ਪੱਤਰ ਵਾਪਸ ਲੈਣਾ ਪਾਰਟੀ ਲਈ ਵੱਡਾ ਝਟਕਾ ਹੈ।
ਅਕਸ਼ੈ ਬਾਮ ਨਾਲ ਸੈਲਫੀ ਸਾਂਝੀ ਕਰਦੇ ਹੋਏ ਭਾਜਪਾ ਲੀਡਰ ਕੈਲਾਸ਼ ਵਿਜੇਵਰਗੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇੰਦੌਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਕਸ਼ੇ ਕਾਂਤੀ ਬਾਮ ਦਾ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਮੁੱਖ ਮੰਤਰੀ ਡਾ: ਮੋਹਨ ਯਾਦਵ ਦੀ ਅਗਵਾਈ ਹੇਠ ਭਾਜਪਾ ਵਿੱਚ ਸਵਾਗਤ ਹੈ।
ਇੰਦੌਰ ਲੋਕ ਸਭਾ ਸੀਟ ‘ਤੇ ਚੋਣਾਂ ਲਈ ਨਾਮਜ਼ਦਗੀਆਂ 25 ਅਪ੍ਰੈਲ ਤੱਕ ਦਾਖਲ ਕੀਤੀਆਂ ਗਈਆਂ ਸਨ। 29 ਅਪ੍ਰੈਲ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ। ਇਸ ਤੋਂ ਪਹਿਲਾਂ ਕਿ ਕਾਂਗਰਸ ਨੂੰ ਕੋਈ ਖ਼ਬਰ ਮਿਲਦੀ ਕੈਲਾਸ਼ ਵਿਜੇਵਰਗੀਆ ਨੇ ਇਹ ‘ਆਪਰੇਸ਼ਨ’ ਅੰਜਾਮ ਦਿੱਤਾ। ਇੰਦੌਰ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ 13 ਮਈ ਨੂੰ ਹੋਵੇਗੀ ਅਤੇ 4 ਜੂਨ ਨੂੰ ਗਿਣਤੀ ਹੋਵੇਗੀ।
ਇਸ ਤੋਂ ਪਹਿਲਾਂ ਕਾਂਗਰਸ ਦੇ ਸੂਰਤ ਤੋਂ ਉਮੀਦਵਾਰ ਨੀਲੇਸ਼ ਕੁੰਭਾਨੀ ਚੋਣ ਦੌੜ ਵਿੱਚੋਂ ਬਾਹਰ ਹੋ ਗਏ ਸਨ। ਕਿਉਂਕਿ ਜ਼ਿਲ੍ਹਾ ਰਿਟਰਨਿੰਗ ਅਫਸਰ ਨੇ ਪ੍ਰਸਤਾਵਕਾਂ ਦੇ ਦਸਤਖਤਾਂ ਵਿੱਚ ਅੰਤਰ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਸੀ। ਸੀਟ ਲਈ ਪਾਰਟੀ ਦੇ ਬਦਲਵੇਂ ਉਮੀਦਵਾਰ ਸੁਰੇਸ਼ ਪਦਸਾਲਾ ਦਾ ਵੀ ਨਾਮਜ਼ਦਗੀ ਫਾਰਮ ਰੱਦ ਕਰ ਦਿੱਤਾ ਗਿਆ ਸੀ।ਕੁੰਭਣੀ ਨੇ ਦਾਅਵਾ ਕੀਤਾ ਸੀ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀਆਂ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਹਾਲਾਂਕਿ, ਕਾਂਗਰਸ ਨੇ ਉਸ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਨਾਮਜ਼ਦਗੀ ਰੱਦ ਕਰਨਾ ਕੁੰਭਣੀ ਦੀ “ਯੋਜਨਾ ਦਾ ਹਿੱਸਾ ਸੀ, ਅਤੇ ਉਸ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਮੁਅੱਤਲ ਵੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ – ਪੰਜਾਬ ‘ਚ ਮੀਂਹ ਕਾਰਨ 4 ਘਰ ਢਹਿ-ਢੇਰੀ, ਮਾਸੂਮਾਂ ਦੀ ਮੌਤ, 2 ਜ਼ਖਮੀ, ਕੰਧਾਂ ‘ਚ ਤਰੇੜਾਂ