Lok Sabha Election 2024 Punjab

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਨਾਲ ਜਿੱਤੇ

ਜਲੰਧਰ ਲੋਕ ਸਭਾ ਸੀਟ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ। ਚਰਨਜੀਤ ਸਿੰਘ ਚੰਨੀ ਸ਼ੁਰੂ ਤੋਂ ਹੀ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਸਨ ਅਤੇ ਹੁਣ ਇਹ ਸੀਟ ਉਨ੍ਹਾਂ ਨੇ ਆਪਣੇ ਨਾਂਅ ਕਰ ਲਈ ਹੈ। ਇਸ ਸੀਟ ਤੇ ਭਾਜਪਾ ਦੇ ਉਮਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਆਮ ਆਦਮੀ ਪਾਰਟੀ ਦੇ ਉਮਮੀਦਵਾਰ ਪਵਨ ਕੁਮਾਰ ਅਤੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਮੈਦਾਨ ਵਿੱਚ ਸਨ ।
ਚੰਨੀ 1 ਲੱਖ 75 ਹਜ਼ਾਰ 993 ਵੋਟਾਂ ਨਾਲ ਜਿੱਤੇ ਹਨ। ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਰਹੇ ਦੂਸਰੇ ਨੰਬਰ ‘ਤੇ ਆਪ ਦੇ ਪਵਨ ਕੁਮਾਰ ਟੀਨੂੰ ਤੀਸਰੇ ਨੰਬਰ ਰਹੇ ਹਨ।