ਬਿਉਰੋ ਰਿਪੋਰਟ : ਚੰਡੀਗੜ੍ਹ ਨਗਰ ਨਿਗਮ ਦੀ ਚੋਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਗਠਜੋੜ ਦਾ ਟ੍ਰੇਲਰ ਸਾਬਿਤ ਹੋ ਸਕਦਾ ਹੈ। ਚਰਚਾ ਹੈ ਕਿ 18 ਜਨਵਰੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈਕੇ ਆਪ ਅਤੇ ਕਾਂਗਰਸ ਹੱਥ ਮਿਲਾ ਸਕਦੇ ਹਨ ਜੇਕਰ ਅਜਿਹਾ ਹੋਇਆ ਤਾਂ ਨਗਰ ਨਿਗਮ ਚੋਣਾਂ ਵਿੱਚ ਬੀਜੇਪੀ ਦਾ ਕਬਜ਼ਾ ਖ਼ਤਮ ਹੋ ਸਕਦਾ ਹੈ । ਆਮ ਆਦਮੀ ਪਾਰਟੀ ਨੂੰ ਮੇਅਰ ਅਤੇ ਕਾਂਗਰਸ ਦੇ ਖਾਤੇ ਵਿੱਚ ਡਿਪਟੀ ਮੇਅਰ ਦੀ ਕੁਰਸੀ ਆ ਸਕਦੀ ਹੈ। ਆਪ ਦੇ 12 ਅਤੇ ਕਾਂਗਰਸ ਦੇ 6 ਕੌਂਸਲਰ ਮਿਲਾਕੇ ਗਿਣਤੀ 18 ਹੁੰਦੀ ਹੈ । ਜਦਕਿ 2022 ਦੀਆਂ ਨਗਰ ਨਿਗੇਮ ਚੋਣਾਂ ਵਿੱਚ ਬੀਜੇਪੀ ਦੇ 13 ਕੌਂਸਲਰ ਜਿੱਤੇ ਸਨ ਪਰ 2 ਸਾਲਾਂ ਵਿੱਚ 2 ਕੌਂਸਲਰਾਂ ਨੇ ਪਾਲਾ ਬਦਲ ਲਿਆ ਹੈ । ਜਿਸ ਤੋਂ ਬਾਅਦ ਹੁਣ ਗਿਣਤੀ 15 ਹੋ ਗਈ ਹੈ,ਬੀਜੇਪੀ ਦੀ ਐੱਮਪੀ ਕਿਰਨ ਖੇਰ ਨੂੰ ਵੀ ਵੋਟਿੰਗ ਦਾ ਅਧਿਕਾਰ ਹੈ,ਇਸ ਨੂੰ ਜੋੜ ਲਿਆ ਜਾਵੇ ਤਾਂ ਗਿਣਤੀ 16 ਬਣ ਦੀ ਹੈ ।
ਹਾਲਾਂਕਿ ਬੀਜੇਪੀ ਹੁਣ ਵੀ ਦਾਅਵਾ ਕਰ ਰਹੀ ਹੈ ਕਿ ਇਸ ਵਾਰ ਵੀ ਉਨ੍ਹਾਂ ਦਾ ਮੇਅਰ ਹੀ ਬਣੇਗਾ। ਉਧਰ ਚਰਚਾ ਹੈ ਕਿ ਬੀਜੇਪੀ ਦਾ ਇੱਕ ਕੌਂਸਲਰ ਨਾਲ ਪਾਰਟੀ ਦਾ ਸੰਪਰਕ ਨਹੀਂ ਹੋ ਪਾ ਰਿਹਾ ਹੈ । ਉਸ ਦਾ ਫੋਨ ਬੰਦ ਆ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਆਪ ਦੇ ਸੰਪਰਕ ਵਿੱਚ ਹੈ । ਅਜਿਹੇ ਵਿੱਚ ਇਸ ਵਾਰ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਦਿਲਚਸਪ ਹੋ ਸਕਦੀ ਹੈ । ਉਧਰ 2 ਦਿਨ ਪਹਿਲਾਂ ਆਪ ਦੇ ਕੌਂਸਲਰ ਲਖਬੀਰ ਸਿੰਘ ਬਿੱਲੂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪ ਨੂੰ ਵੀ ਹੋਰ ਕੌਂਸਲਰਾਂ ਦੇ ਪਾਲਾ ਬਦਲਣ ਦਾ ਡਰ ਹੈ ਇਸੇ ਲਈ 12 ਕੌਂਸਲਰਾਂ ਨੂੰ ਰੋਪੜ ਦੇ ਰਿਜ਼ਾਰਟ ਵਿੱਚ ਭੇਜਿਆ ਗਿਆ ਹੈ ।
ਇਸ ਵਾਰ ਰਿਜ਼ਰਵ ਕੈਟਾਗਰੀ ਦਾ
ਇਸ ਵਾਰ ਮੇਅਰ ਰਿਜ਼ਰਵ ਕੈਟਾਗਰੀ ਦਾ ਹੋਵੇਗਾ । ਬੀਜੇਪੀ ਕੋਲ ਪਹਿਲਾਂ ਮਨੋਜ ਸੋਨਕਰ ਸੀ ਪਰ ਹੁਣ ਰਿਜ਼ਰਵ ਕੈਟਾਗਰੀ ਤੋਂ ਬਿੱਲੂ ਵੀ ਹਨ । ਆਮ ਆਦਮੀ ਪਾਰਟੀ ਵਿੱਚ ਅਨੂਸੂਚਿਤ ਜਾਤੀ ਦੇ ਕੁਲਦੀਪ ਟੀਟਾ,ਨੇਹਾ ਅਤੇ ਪੂਨਮ ਤਿੰਨ ਕੌਂਸਲਰ ਹਨ । ਕਾਂਗਰਸ ਦੀ ਜਸਵੀਰ ਸਿੰਘ ਬੰਟੀ ਅਤੇ ਨਿਰਮਲਾ ਦੇਵੀ ਰਿਜ਼ਰਵ ਕੈਟਾਗਰੀ ਦੇ ਉਮੀਦਵਾਰ ਹਨ ।