‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਨੌਜਵਾਨ ਨੂੰ ਕੁੱਟਦੇ ਹੋਏ ਨਜ਼ਰ ਆਏ। ਦਰਅਸਲ, ਜੋਗਿੰਦਰਪਾਲ ਸਿੰਘ ਪਿੰਡ ਸਮਰਾਲਾ ਵਿੱਚ ਇਕ ਜਗਰਾਤੇ ’ਤੇ ਪਹੁੰਚੇ ਸਨ। ਵਿਧਾਇਕ ਬੋਲਣ ਤੋਂ ਬਾਅਦ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਕੁੱਝ ਕਹਿਣਾ ਤਾਂ ਕਹੋ। ਉਸ ਸਮੇਂ ਇੱਕ ਨੌਜਵਾਨ ਅੱਗੇ ਆ ਕੇ ਵਿਧਾਇਕ ਨੂੰ ਪੁੱਛਦਾ ਹੈ ਕਿ ਤੂੰ ਕੀ ਕੰਮ ਕੀਤਾ ਹੈ ਤਾਂ ਵਿਧਾਇਕ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਨੌਜਵਾਨ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ਹੈ। ਇਸ ਮੌਕੇ ਉਨ੍ਹਾਂ ਦੇ ਸੁਰੱਖਿਆ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਹੋਰ ਵਰਕਰ ਵੀ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਉੱਥੇ ਮੌਜੂਦ ਕੁੱਝ ਲੋਕਾਂ ਨੇ ਨੌਜਵਾਨ ਨੂੰ ਵਿਧਾਇਕ ਤੋਂ ਬਚਾਇਆ।

Related Post
India, International, Punjab, Religion
ਗੈਰ ਕਾਨੂੰਨ ਪ੍ਰਵਾਸੀਆਂ ਖਿਲਾਫ਼ ਐਕਸ਼ਨ ‘ਤੇ ਟਰੰਪ ਨੂੰ ਵੱਡਾ
February 26, 2025