‘ਦ ਖਾਲਸ ਬਿਊਰੋ:ਭਾਜਪਾ ਆਗੂ ਸੰਜੀਵ ਵਸ਼ਿਸ਼ਠ ਨੇ ਅੱਜ ਮੋਹਾਲੀ ਦੇ ਫ਼ੇਜ 3ਬੀ 1 ਦੀ ਡਿਸਪੈਂਸਰੀ ਦੇ ਹਾਲਾਤਾਂ ਤੋਂ ਪਤਰਕਾਰਾਂ ਨੂੰ ਜਾਣੂ ਕਰਵਾਇਆ ਗਿਆ ,ਜਿਸ ਨੂੰ ਅੱਜ ਤੋਂ 4 ਮਹੀਨੇ ਪਹਿਲਾਂ ਹੀ ਅਪਗ੍ਰੇਡ ਕਰਕੇ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਗਿਆ ਸੀ ।ਉਹਨਾਂ ਦਸਿਆ ਕਿ ਇਸ ਕਮਿਊਨਿਟੀ ਸੈਂਟਰ ਦੇ ਹਾਲਾਤ ਬਹੁਤ ਮਾੜੇ ਹਨ।ਪਿਛਲੀ ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਤੇ ਵਰਦਿਆਂ ਉਹਨਾਂ ਕਿਹਾ ਕਿ ਸਰਕਾਰਾਂ ਨੇ ਇਸ ਮਾਮਲੇ ਵਿੱਚ ਸਿਰਫ਼ ਕਾਗਜੀ ਕਾਰਵਾਈ ਕੀਤੀ ਹੈ ।ਭਾਜਪਾ ਆਗੂ ਸੰਜੀਵ ਵਸ਼ੀਸ਼ਠ ਨੇ ਦਸਿਆ ਇਸ ਪ੍ਰੌਜੈਕਟ ਦੇ ਲਈ ਕਰੀਬ 13 ਕਰੋੜ ਦਾ ਬਜਟ ਰੱਖਿਆ ਗਿਆ ਸੀ ਪਰ ਇਸ ਸੰਬੰਧ ਵਿੱਚ ਜਦੋਂ ਮੌਕੇ ਤੇ ਡਿਊਟੀ ਦੇ ਰਹੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਪੈਸੇ ਦੀ ਘਾਟ ਕਰਨ ਕਾਰਨ ਇਥੇ ਕੰਮ ਰੁਕਿਆ ਪਿਆ ਹੈ । ਹੁਣ ਇਹ ਪੈਸਾ ਕਿਧਰ ਗਿਆ ,ਕਿਥੇ ਖਰਚ ਹੋਇਆ ਹੈ,ਇਸ ਸਭ ਦੀ ਜਾਂਚ ਹੋਣੀ ਚਾਹਿਦੀ ਹੈ ।