Chandigarh : ਵਾਤਾਵਰਣ ਦੀ ਸਥਿਰਤਾ ਪ੍ਰਾਪਤ ਕਰਨ ਅਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ, ਚੰਡੀਗੜ੍ਹ ਪ੍ਰਸ਼ਾਸਨ ਨੇ ਆਗਾਮੀ ਦੁਸਹਿਰੇ, ਦੀਵਾਲੀ ਅਤੇ ਗੁਰੂਪੁਰਬ ਦੌਰਾਨ ਵਾਤਾਵਰਣ ਪੱਖੀ ਹਰੇ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਇਹ ਅਹਿਮ ਫੈਸਲਾ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ, ਜਿਸ ਤੋਂ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਨ ਪ੍ਰਤੀ ਪ੍ਰਸ਼ਾਸਨ ਦੀ ਵਚਨਬੱਧਤਾ ਦਾ ਪਤਾ ਲੱਗਦਾ ਹੈ।
ਚੰਡੀਗੜ੍ਹ ਦੇ ਨਾਗਰਿਕ ਆਪਣੇ ਤਿਉਹਾਰਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਗਰੀਨ ਪਟਾਕਿਆਂ ਨਾਲ ਮਨਾ ਸਕਣਗੇ। ਵੱਖ-ਵੱਖ ਤਿਉਹਾਰਾਂ ਲਈ ਪਟਾਕਿਆਂ ਦੀ ਵਰਤੋਂ ਦਾ ਕਾਰਜਕ੍ਰਮ ਹੇਠਾਂ ਦਿੱਤਾ ਗਿਆ ਹੈ
- ਦੁਸਹਿਰਾ: 12 ਅਕਤੂਬਰ 2024 – ਪੁਤਲੇ ਸਾੜਨ ਲਈ ਹਰੇ ਪਟਾਕਿਆਂ ਦੀ ਵਰਤੋਂ।
- ਦੀਵਾਲੀ: 31 ਅਕਤੂਬਰ 2024 – ਰਾਤ 8:00 ਵਜੇ ਤੋਂ ਰਾਤ 10:00 ਵਜੇ ਤੱਕ ਹਰੇ ਪਟਾਕਿਆਂ ਦੀ ਵਰਤੋਂ।
- ਗੁਰੂ ਪੁਰਵ: 15 ਨਵੰਬਰ 2024 – ਸਵੇਰੇ 4:00 ਵਜੇ ਤੋਂ ਸਵੇਰੇ 5:00 ਵਜੇ ਤੱਕ ਅਤੇ ਰਾਤ 9:00 ਤੋਂ 10:00 ਵਜੇ ਤੱਕ ਹਰੇ ਪਟਾਕਿਆਂ ਦੀ ਵਰਤੋਂ
ਮਨਜ਼ੂਰਸ਼ੁਦਾ ਹਰੇ ਪਟਾਕਿਆਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ, ਉਹਨਾਂ ਨੂੰ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR) ਦੀ ਸਹਾਇਕ ਕੰਪਨੀ, ਰਾਸ਼ਟਰੀ ਵਾਤਾਵਰਣ ਅਤੇ ਇੰਜੀਨੀਅਰਿੰਗ ਖੋਜ ਸੰਸਥਾ (NEERI) ਦੁਆਰਾ ਵਿਧੀਵਤ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ। ਇਹ ਪਟਾਕੇ ਰਵਾਇਤੀ ਪਟਾਕਿਆਂ ਨਾਲੋਂ ਬਹੁਤ ਘੱਟ ਨੁਕਸਾਨਦੇਹ ਨਿਕਾਸ ਕਰਦੇ ਹਨ, ਜਿਸ ਨਾਲ ਇਹ ਵਾਤਾਵਰਣ ਅਨੁਕੂਲ ਬਣਦੇ ਹਨ।
ਇਸ ਤੋਂ ਇਲਾਵਾ, ਗ੍ਰੀਨ ਪਟਾਕਿਆਂ ਦੀ ਵਿਕਰੀ ਲਈ, ਵਿਕਰੇਤਾਵਾਂ ਨੂੰ ਡੀਸੀ ਦਫਤਰ ਤੋਂ ਆਨਲਾਈਨ ਮੋਡ ਰਾਹੀਂ ਇਜਾਜ਼ਤ ਲੈਣੀ ਪਵੇਗੀ, ਜਿਸ ਨਾਲ ਪਾਰਦਰਸ਼ਤਾ ਅਤੇ ਸਹੂਲਤ ਯਕੀਨੀ ਹੋਵੇਗੀ।।